Corona in India: ਭਾਰਤ ਵਿੱਚ Corona ਦਾ ਕਹਿਰ, ਮਰੀਜ਼ਾਂ ਦੀ ਸੰਖਿਆ ਪੁੱਜੀ ਡੇਢ ਲੱਖ ਤੋਂ ਪਾਰ

corona-outbreak-in-india-daily-updates-toll

Corona in India: ਦੇਸ਼ ‘ਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਕ ਲੱਖ 51 ਹਜ਼ਾਰ ਪਾਰ ਕਰ ਗਿਆ ਹੈ। ਸਿਹਤ ਮਹਿਕਮਾ ਵਲੋਂ ਬੁੱਧਵਾਰ ਸਵੇਰੇ ਜਾਰੀ ਸੂਚਨਾਵਾਂ ਅਨੁਸਾਰ, ਹੁਣ ਦੇਸ਼ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 51 ਹਜ਼ਾਰ 767 ਹੈ, ਜਿਨ੍ਹਾਂ ‘ਚੋਂ 4 ਹਜ਼ਾਰ 337 ਲੋਕਾਂ ਦੀ ਮੌਤ ਹੋ ਚੁਕੀ ਹੈ, ਉੱਥੇ ਹੀ 64 ਹਜ਼ਾਰ ਤੋਂ ਵਧ ਲੋਕ ਠੀਕ ਹੋ ਚੁਕੇ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 6 ਹਜ਼ਾਰ 387 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 170 ਲੋਕਾਂ ਦੀ ਮੌਤ ਹੋ ਚੁਕੀ ਹੈ।

ਇਹ ਵੀ ਪੜ੍ਹੋ: Corona in Rajasthan: ਰਾਜਸਥਾਨ ਵਿੱਚ ਲਗਾਤਾਰ ਵੱਧ ਰਿਹਾ ਹੈ Corona ਦਾ ਕਹਿਰ, ਨਵੇਂ 109 ਕੇਸ ਆਏ ਸਾਹਮਣੇ

ਹਾਲੇ ਦੇਸ਼ ‘ਚ 83 ਹਜ਼ਾਰ ਤੋਂ ਵਧ ਸਰਗਰਮ ਮਾਮਲੇ ਹਨ। ਮਹਾਰਾਸ਼ਟਰ ‘ਚ ਕੁੱਲ ਪੀੜਤਾਂ ਦੀ ਗਿਣਤੀ 54 ਹਜ਼ਾਰ 758 ਹੋ ਗਈ ਹੈ, ਜਿਨ੍ਹਾਂ ‘ਚੋਂ 1792 ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਤਾਮਿਲਨਾਡੂ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 17 ਹਜ਼ਾਰ ਪਾਰ ਕਰ ਗਈ ਹੈ ਅਤੇ ਇੱਥੇ ਹੁਣ ਤੱਕ 127 ਲੋਕ ਜਾਨ ਗਵਾ ਚੁਕੇ ਹਨ। ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਗੁਜਰਾਤ ‘ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 14 ਹਜ਼ਾਰ 821 ਹੋ ਗਈ ਹੈ, ਜਿਸ ‘ਚ 915 ਦੀ ਮੌਤ ਹੋ ਚੁਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ