ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੀ ਤਿਆਰੀ ਕਰ ਰਿਹਾ ਹੈ Zomato!

Zomato plans to start home delivery of Liquors and Wine

ਫੂਡ ਡਿਲਿਵਰੀ ਕਰਨ ਵਾਲੀ ਕੰਪਨੀ Zomato ਆਨਲਾਈਨ ਆਰਡਰ ਰਾਹੀਂ ਲੋਕਾਂ ਦੇ ਘਰਾਂ ਤਕ ਸ਼ਰਾਬ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਲਾਕਡਾਊਨ ਦੇ ਵਿੱਚ ਦੇਸ਼ ਵਿਚ ਸ਼ਰਾਬ ਦਾ ਕਾਰੋਬਾਰ ਖੋਲ ਦਿੱਤਾ ਗਿਆ ਹੈ ਅਤੇ ਸ਼ਰਾਬ ਦੀ ਭਾਰੀ ਵਿਕਰੀ ਹੋ ਰਹੀ ਹੈ। ਕੰਪਨੀ ਇਸ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ।

ਨਿਊਜ਼ ਏਜੰਸੀ ਰਾਏਟਰਜ਼ ਦੀ ਇਕ ਖ਼ਬਰ ਨੇ ਦੱਸਿਆ ਹੈ ਕਿ ਕੰਪਨੀ ਨੇ ਇਸ ਦੇ ਲਈ ਇੰਟਰਨੈਸ਼ਨਲ ਸਪਿਰਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ (ISWAI) ਨੂੰ ਇਕ ਪੇਸ਼ਕਸ਼ ਕੀਤੀ ਹੈ। ਲਾਕਡਾਊਨ ਕਾਰਨ ਕੰਪਨੀ ਦਾ ਫ਼ੂਡ ਡਿਲਿਵਰੀ ਕਰਨ ਦਾ ਕਾਰੋਬਾਰ ਬਹੁਤ ਘੱਟ ਗਿਆ ਹੈ, ਇਸ ਲਈ ਉਹ ਇਸ ਨਵੇਂ ਕਾਰੋਬਾਰ ਨਾਲ ਆਪਣੇ ਨੁਕਸਾਨ ਨੂੰ ਬਚਾਉਣਾ ਚਾਹੁੰਦਾ ਹੈ। ਹਾਲ ਹੀ ਵਿਚ Zomato ਨੇ ਵੀ ਕਰਿਆਨੇ ਦੇ ਸਮਾਨ ਦੀ ਡਿਲਿਵਰੀ ਵੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : Lockdown In Punjab: ਪੰਜਾਬ ਵਿੱਚ Lockdown ਦੌਰਾਨ ਅੰਗਰੇਜ਼ੀ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ

ਦੇਸ਼ ਵਿਚ ਲਾਕਡਾਊਨ ਦਾ ਪਹਿਲਾ ਪੜਾਅ 25 ਮਾਰਚ ਨੂੰ ਲਾਗੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼ਰਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਿਹਾ। ਪਰ ਰਾਜ ਸਰਕਾਰਾਂ ਮਾਲੀਆ ਦੀ ਘਾਟ ਕਾਰਨ ਸ਼ਰਾਬ ਦੇ ਕਾਰੋਬਾਰ ਨੂੰ ਖੋਲ੍ਹਣ ਲਈ ਦਬਾਅ ਬਣਾ ਰਹੀਆਂ ਸਨ। ਇਸ ਕਾਰਨ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਦੇ ਤੀਜੇ ਪੜਾਅ ਵਿੱਚ 4 ਮਈ ਤੋਂ ਸ਼ਰਾਬ ਦਾ ਕਾਰੋਬਾਰ ਨੂੰ ਖੋਲ੍ਹ ਦਿੱਤਾ। ਜਿਵੇਂ ਹੀ ਸ਼ਰਾਬ ਦਾ ਕਾਰੋਬਾਰ ਖੁੱਲ੍ਹਿਆ ਦੇਸ਼ ਵਿਚ ਇਸ ਦੀਆਂ ਦੁਕਾਨਾਂ ‘ਤੇ ਭਾਰੀ ਭੀੜ ਅਤੇ ਲੰਬੀਆਂ ਲਾਈਨਾਂ ਲੱਗਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ ਵਿਚ ਬਹੁਤੇ ਸੂਬਿਆਂ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਨਹੀਂ ਹੈ। ਇਸ ਦੇ ਲਈ ਕੰਪਨੀਆਂ ਇਸ ‘ਤੇ ਛੋਟ ਦੇਣ ਲਈ ਸਰਕਾਰ ਤੇ ਦਬਾਅ ਪਾ ਰਹੀਆਂ ਹਨ। ISWAI ਇਸ ਦੇ ਲਈ ਜ਼ੋਰ ਸ਼ੋਰ ਨਾਲ ਲਾਬਿੰਗ ਕਰ ਰਿਹਾ ਹੈ। ਜੇ ਇਹ ਛੂਟ ਦਿੱਤੀ ਜਾਂਦੀ ਹੈ ਤਾਂ ਜ਼ੋਮੈਟੋ ਘਰ ਵਿਚ ਸ਼ਰਾਬ ਦੀ ਡਿਲਿਵਰੀ ਸ਼ੁਰੂ ਕਰ ਸਕਦਾ ਹੈ।

ਕਈ ਸੂਬਾ ਸਰਕਾਰਾਂ ਨੇ ਸ਼ਰਾਬ ਉੱਤੇ ਟੈਕਸ ਵਧਾ ਦਿੱਤਾ ਹੈ। ਦਿੱਲੀ ਸਰਕਾਰ ਨੇ ਸ਼ਰਾਬ ਉੱਤੇ 70 ਪ੍ਰਤੀਸ਼ਤ ਦੀ ਵਿਸ਼ੇਸ਼ ਕੋਰੋਨਾ ਫੀਸ ਲਗਾਈ ਹੈ। ਰਾਏਟਰਜ਼ ਨੂੰ Zomato ਦੁਆਰਾ ਭੇਜੀ ਗਈ ਪੇਸ਼ਕਸ਼ ਦੇ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਵਿਚ Zomato ਫੂਡ ਡਿਲਿਵਰੀ ਡਵੀਜ਼ਨ ਦੇ ਸੀਈਓ ਮੋਹਿਤ ਗੁਪਤਾ ਨੇ ਲਿਖਿਆ, “ਸਾਨੂੰ ਲਗਦਾ ਹੈ ਕਿ ਤਕਨਾਲੋਜੀ ਅਧਾਰਤ ਹੋਮ ਡਿਲਿਵਰੀ ਦੇ ਹੱਲ ਸ਼ਰਾਬ ਦੀ ਖਪਤ ਨੂੰ ਹੋਰ ਵਧਾ ਸਕਦੇ ਹਨ।”

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ