ਬੈਂਕ ਘਪਲੇ ਵਿੱਚ ਪੰਜਾਬੀਆਂ ਨੂੰ ਹੋਈ ਕੈਦ

royal bank of scotland

ਰਾਇਲ ਬੈਂਕ ਆਫ ਸਕਾਟਲੈਂਡ ਦੇ ਅਧਿਕਾਰੀਆਂ ਨੂੰ ਬੈਂਕ ਮੁਲਾਜ਼ਮਾ ਨੂੰ ਹੇਰਾਫੇਰੀ ਦਾ ਹਿੱਸਾ ਬਣਾ ਕੇ ਬੈਂਕ ਨਾਲ ਘਪਲਾ ਕਰਨ ਦੀ ਕੋਸ਼ਿਸ਼ ਵਿੱਚ ਉਥੋਂ ਦੀ ਅਦਾਲਤ ਨੇ ਦਿਲਬਾਗ ਸਿੰਘ ਡੇਰੇਵਾਲ ਅਤੇ ਗੁਰਪਾਲ ਸਿੰਘ ਨੂੰ ਪੰਜ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2017 ਦਾ ਹੈ ਜਿਥੇ ਇਹ ਦੋਵੇਂ ਬੈਂਕ ਵਿੱਚ ਕੰਮ ਕਰਦੇ ਸਨ ਤੇ ਬੈਂਕ ਦੇ ਮੁਲਾਜ਼ਮਾ ਨੂੰ ਆਪਣੇ ਨਾਲ ਮਿਲਾ ਕੇ ਵੱਡੀ ਹੇਰਾ ਫੇਰੀ ਕਰਨ ਦੀ ਫਿਰਾਕ ਵਿੱਚ ਸਨ ਪਰ ਸਮੇ ਸਿਰ ਬੈਂਕ ਦੇ ਉੱਚ ਅਧਿਕਾਰੀਆਂ ਤੱਕ ਇਹ ਮਾਮਲਾ ਪਹੁੰਚਣ ਤੇ ਇੱਕ ਵੱਡਾ ਘਪਲਾ ਹੋਣ ਤੋਂ ਬਚ ਗਿਆ ਸੀ।