ਬਹੁ-ਚਰਚਿਤ ਜੱਸੀ ਸਿੱਧੂ ਕਤਲ ਕਾਂਡ , ਹੁਣ ਕੈਨੇਡਾ ਤੋਂ ਪਰਤ ਸਕਦੇ ਹਨ ਮਾਂ ਅਤੇ ਮਾਮਾ

jassi sidhu murder case

ਪ੍ਰੇਮ ਵਿਆਹ ਬਣਿਆ ਮੋਤ ਦਾ ਕਾਰਨ

ਹੁਣ ਭਾਰਤ ਦੇਸ਼ ਪਰਤ ਸਕਦੇ ਹਨ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਕਿਉਂਕਿ ਬ੍ਰਿਟਿਸ਼ ਕੋਲੰਬੀਆ ਕੋਰਟ ਆਫ ਅਪੀਲ ਦੇ ਜੱਜ ਵੱਲੋਂ ਉਹਨਾਂ ਦੀ ਆਖਰੀ ਅਪੀਲ 11 ਦਸੰਬਰ ਨੂੰ ਖਾਰਜ ਕਰ ਦਿਤੀ ਹੈ। ਹੁਣ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਨੂੰ 25 ਜਨਵਰੀ ਨੂੰ ਦਿੱਲੀ ਭੇਜਣ ਦੀ ਤਿਆਰੀ ਕਰ ਰਹੀ ਹੈ ਬ੍ਰਿਟਿਸ਼ ਸਰਕਾਰ। ਇਹ ਸਾਰਾ ਮਾਮਲਾ 8 ਜੂਨ 2000 ਦਾ ਹੈ ਜਿਨ੍ਹਾਂ ਨੇ ਆਪਣੀ ਅਣਖ ਦੀ ਖਾਤਿਰ ਮਾਂ ਅਤੇ ਮਾਮੇ ਨੇ ਆਪਣੀ ਧੀ ਦੀ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ ਸੀ। ਇਹ ਮਾਮਲਾ ਕਾਫੀ ਚਿਰਾਂ ਤੋਂ ਅਦਾਲਤ ਵਿੱਚ ਚਲਦਾ ਆ ਰਿਹਾ ਹੈ। ਕੈਨੇਡਾ ਵਿੱਚ ਰਹਿਣ ਕਰਕੇ ਉਹ ਪੰਜਾਬ ਵਿੱਚ ਚਲ ਰਹੇ ਇਸ ਕੇਸ ਤੋਂ ਬਚਦੇ ਆ ਰਹੇ ਸਨ।

ਕਿਉਂ ਬਣੇ ਮਾਂ ਅਤੇ ਮਾਮਾ ਕਾਤਲ

ਕੈਨੇਡਾ ਵਿੱਚ ਰਹਿਣ ਵਾਲੀ ਜਸਵਿੰਦਰ ਕੌਰ (ਜੱਸੀ) ਸਿੱਧੂ ਨੇ ਪੰਜਾਬ ਵਿੱਚ ਜਾ ਕੇ ਆਪਣੀ ਮਰਜ਼ੀ ਨਾਲ ਸੁਖਵਿੰਦਰ ਸਿੰਘ (ਮਿੱਠੂ) ਸਿੱਧੂ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਉਹਨਾਂ ਦਾ ਆਪਸ ਵਿੱਚ ਵਿਆਹ ਕਰਵਾਉਣਾ ਮਾਂ ਅਤੇ ਮਾਮੇ ਨੂੰ ਚੰਗਾ ਨਹੀਂ ਲੱਗਿਆ। ਜਿਸ ਕਰਕੇ ਉਹ ਉਹਨਾਂ ਨੂੰ ਆਪਸੀ ਰਿਸ਼ਤੇ ਖਤਮ ਕਰਨ ਲਈ ਮਨਾਉਂਦੇ ਰਹੇ ਤੇ ਦਬਾਅ ਪਾਉਂਦੇ ਰਹੇ ਪਰ ਫਿਰ ਵੀ ਉਹ ਪਤੀ ਪਤਨੀ ਨੂੰ ਅਲੱਗ ਕਰਵਾਉਣ ’ਚ ਰਹੇ ਅਸਫਲ। ਇਕ ਸਾਜਿਸ਼ ਤਹਿਤ ਸੁਪਾਰੀ ਦੇ ਕੇ ਹਾਦਸੇ ਵਿੱਚ ਸੁਖਵਿੰਦਰ ਸਿੰਘ (ਮਿੱਠੂ) ਨੂੰ ਫੱਟੜ ਕਰਵਾ ਦਿੱਤਾ ਤੇ ਉਸ ਦੀ ਪਤਨੀ ਜੱਸੀ ਸਿੱਧੂ ਦਾ ਕਤਲ ਕਰਵਾ ਕੇ ਲਾਸ਼ ਜਗਰਾਓਂ ਨੇੜੇ ਨਹਿਰ ’ਚ ਸੁੱਟ ਦਿੱਤੀ। ਇਸ ਕੇਸ ਵਿੱਚ 3 ਵਿਅਕਤੀ ਦੋਸ਼ੀ ਪਾਏ ਗਏ (ਮਲਕੀਤ ਕੌਰ) ਮਾਂ ਅਤੇ (ਸੁਰਜੀਤ ਸਿੰਘ) ਮਾਮਾ ਜੋ ਕਿ ਦੋਵੇਂ ਸਕੇ ਭੈਣ ਭਰਾ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਦੀ ਸਾਜਿਸ਼ ਵੀ ਸਾਹਮਣੇ ਆਈ ਜੋ ਕਿ ਆਪਣੀ ਖਰਾਬ ਸਿਹਤ ਅਤੇ ਬੁਢਾਪੇ ਦਾ ਹਵਾਲਾ ਦੇ ਕੇ ਕਾਨੂੰਨੀ ਕਾਰਵਾਈ ਤੋਂ ਬਚਦੇ ਆ ਰਹੇ ਸਨ। ਪਰ ਹੁਣ ਉਹਨਾ ਦੀਆਂ ਇਹ ਦਲੀਲਾਂ ਉਥੇ ਦੇ ਜੱਜਾਂ ਵੱਲੋਂ ਖਾਰਜ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਕੈਨੇਡਾ ਦੇ ਨਿਆਂ ਮੰਤਰਾਲੇ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਗਲੀ ਕਾਨੂੰਨੀ ਕਾਰਵਾਈ ਲਈ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਨੂੰ 25 ਜਨਵਰੀ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਇਹ ਕੇਸ ਕਾਫੀ ਲੰਬੇ ਸਮੇਂ ਤੋਂ ਸੰਗਰੂਰ ਅਦਾਲਤ ਵਿੱਖੇ ਚਲ ਰਿਹਾ ਹੈ।