ਸ਼ਿਵ ਸੈਨਾ ਨੇ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ

Shiv-Sena-besieges-Modi-govt-over-petrol,-diesel-and-cooking-gas-prices

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਿਵ ਸੈਨਾ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਸਾਮਣਾ  ਅਖ਼ਬਾਰ ਵਿਚ ਨਿਖੇਧੀ ਕੀਤੀ ਹੈ। ਸ਼ਿਵ ਸੈਨਾ ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਕੁਝ ਹੋਰ ਕਹਿ ਰਹੀ ਹੈ ਅਤੇ ਕੁਝ ਹੋਰ ਕਰ ਰਹੀ ਹੈ।

ਸ਼ਿਵ ਸੈਨਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਸੀ ਕਿ ਸੈੱਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਪਰ ਹੁਣ ਕੀਮਤਾਂ ਕਿਵੇਂ ਵਧੀਆਂ?

ਸ਼ਿਵ ਸੈਨਾ ਨੇ ਕਿਹਾ ਕਿ ਹੁਣ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਬਾਰੇ ਕੇਂਦਰ ਸਰਕਾਰ ਕੋਲ ਕੀ ਜਵਾਬ ਹੈ? ਸਰਕਾਰ ਘਰੇਲੂ ਗੈਸ ਸਿਲੰਡਰ ਮਹਿੰਗਾ ਪਰ ਕਮਰਸ਼ੀਅਲ ਗੈਸ ਸਸਤਾ ਕਰ ਰਹੀ ਹੈ। ਇਹ ਕਿਹੋ ਜਿਹੀ ਕੀਮਤ ਨਿਰਧਾਰਣ ਨੀਤੀ ਹੈ?

ਸ਼ਿਵ ਸੈਨਾ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਪਹਿਲਾਂ ਹੀ ਆਮ ਜਨਤਾ ਦਾ ਲੱਕ ਟੁੱਟ ਚੁੱਕਾ ਹੈ। ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਰੁਜ਼ਗਾਰ ਦੀ ਤਲਵਾਰ ਉਨ੍ਹਾਂ ਲੋਕਾਂ ‘ਤੇ ਲਟਕ ਰਹੀ ਹੈ ਜੋ ਸੁਰੱਖਿਅਤ ਹਨ। ਇਸ ਤੋਂ ਇਲਾਵਾ ਕਈ ਲੋਕਾਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ।

ਅਜਿਹੇ ਸਮੇਂ ਆਮ ਜਨਤਾ ਦੀ ਜੇਬ ਵਿੱਚ ਸਰਕਾਰ ਜੇ ਕੁਝ ਪਾ ਨਹੀਂ ਸਕਦੀ, ਤਾਂ ਘੱਟੋ-ਘੱਟ ਖੋਹਣਾ ਤਾਂ ਨਹੀਂ ਚਾਹੀਦਾ। ਕੇਂਦਰ ਸਰਕਾਰ ਦੇ ਦਾਅਵੇ ਫੋਕਾ ‘ਸ਼ਬਦਾਂ ਦਾ ਬੁਲਬੁਲਾ’ ਹੀ ਸਿੱਧ ਹੋਇਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ