ਪੁਡੂਚੇਰੀ ‘ਚ ਡਿੱਗੀ ਕਾਂਗਰਸ ਸਰਕਾਰ, ਰਾਸ਼ਟਰਪਤੀ ਸਾਸ਼ਨ ਲਾਗੂ

President’s-rule-imposed-in-puducherry

ਦੱਸ ਦੇਈਏ ਕਿ ਸੋਮਵਾਰ ਨੂੰ ਬਹੁਮਤ ਘੱਟ ਹੋਣ ਕਾਰਨ ਪੁਡੂਚੇਰੀ ਵਿੱਚ ਐੱਨ. ਨਾਰਾਇਣਸਵਾਮੀ ਦੀ ਸਰਕਾਰ ਡਿੱਗ ਗਈ ਸੀ, ਜਿਸ ਤੋਂ ਬਾਅਦ ਉਪਰਾਜਪਾਲ ਤਮਿਲ ਸੁੰਦਰਰਾਜਨ ਨੇ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਅਪੀਲ ਕੀਤੀ ਸੀ।

ਪਿਛਲੇ ਦਿਨੀਂ ਵਿਸ਼ਵਾਸ ਦੀ ਵੋਟ ਪ੍ਰੀਖਿਆ ਵਿੱਚ ਸਰਕਾਰ ਫੇਲ੍ਹ ਹੋ ਗਈ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਯਣਸਾਮੀ ਸਰਕਾਰ ਨੇ ਇਹ ਬਹੁਮਤ ਗੁਆ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨਾਰਾਯਣਸਾਮੀ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ।

ਪਿਛਲੇ ਦਿਨੀਂ 4 ਵਿਧਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਦੇ ਇੱਕ ਹੋਰ ਵਿਧਾਇਕ ਦੇ ਅਸਤੀਫੇ ਨਾਲ ਕੁੱਲ ਗਿਣਤੀ 5 ਹੋ ਗਈ ਹੈ। ਉੱਥੇ ਗਠਜੋੜ ਵਾਲੀ ਡੀਐਮਕੇ ਦੇ ਵਿਧਾਇਕ ਨੇ ਵੀ ਅਸਤੀਫਾ ਦੇ ਦਿੱਤੇ ਹੈ।

ਕਾਂਗਰਸ ਦੇ ਵਿਧਾਇਕ ਕੇ. ਲਕਸ਼ਮੀ ਨਾਰਾਇਣਨ ਅਤੇ ਡੀਐਮਕੇ ਦੇ ਵਿਧਾਇਕ ਵੈਂਕਟੇਸ਼ਨ ਨੇ ਅਸਤੀਫਾ ਦੇਣ ਤੋਂ ਬਾਅਦ 33 ਮੈਂਬਰ ਵਿਧਾਨ ਸਭਾ ਵਿੱਚ ਕਾਂਗਰਸ-ਡੀਐਮਕੇ ਗਠਜੋੜ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 11 ਹੋ ਗਈ। ਜਦਕਿ ਵਿਰੋਧੀ ਦਲ ਦੇ 14 ਵਿਧਾਇਕ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ