ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਕਾਨਪੁਰ ਪਿੰਡ ਲਈ ਵਿਸ਼ੇਸ਼ ਰੇਲ ਗੱਡੀ ਲੈਣਗੇ

President-ram-nath-kovind-to-take-special-train-to-his-Kanpur-village

ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind ) ਅੱਜ ਇੱਕ ਵਿਸ਼ੇਸ਼ ਰੇਲ (special train) ਰਾਹੀਂ ਕਾਨਪੁਰ ਅਤੇ ਲਖਨਊ ਦੇ ਲਈ ਰਵਾਨਾ ਹੋਣਗੇ। ਇਸ ਦੌਰੇ ‘ਤੇ ਰਾਸ਼ਟਰਪਤੀ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਕੁਝ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ।

ਇਹ ਰਾਸ਼ਟਰਪਤੀ ਦੀ ਰੇਲ ਗੱਡੀ ਦਿੱਲੀ ਤੋਂ 1.30 ਵਜੇ ਦੀ ਥਾਂ 12.45 ਵਜੇ ਰਵਾਨਾ ਹੋਵੇਗੀ। ਇਸ ਦੌਰਾਨ ਡਿਊਟੀ ‘ਤੇ ਮੌਜੂਦ ਸਾਰੇ ਰੇਲਵੇ ਕਰਮਚਾਰੀਆਂ ਲਈ ਐਨ -95 ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਯਾਤਰਾ ਦੇ ਦੌਰਾਨ ਰਾਸ਼ਟਰਪਤੀ ਕੋਵਿੰਦ ਦੀ ਰੇਲ ਦੀ ਰਫਤਾਰ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇਹ ਟ੍ਰੇਨ ਸਿਰਫ ਝੀਂਝਕ ਅਤੇ ਰੁੜਾ (ਕਾਨਪੁਰ ਦਿਹਾਤੀ ਖੇਤਰ) ਸਟੇਸ਼ਨਾਂ ਤੇ ਰੁਕੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁੱਲ ਕਲਾਮ 2003 ਅਤੇ 2006 ਵਿਚ ਰੇਲ ਰਾਹੀਂ ਚੰਡੀਗੜ੍ਹ ਅਤੇ ਦੇਹਰਾਦੂਨ ਗਏ ਸਨ।

ਰਾਮ ਨਾਥ ਕੋਵਿੰਦ (President Ram Nath Kovind ) ਉੱਤਰ ਪ੍ਰਦੇਸ਼ ਦੇ 5 ਦਿਨਾਂ ਦੌਰੇ ‘ਤੇ ਅੱਜ ਕਾਨਪੁਰ ਪਹੁੰਚਣਗੇ। ਇਸ ਦੌਰਾਨ ਉਹ ਕਾਨਪੁਰ ਦੇਹਾਤ ਜ਼ਿਲ੍ਹੇ ਵਿੱਚ ਆਪਣੇ ਜਨਮ ਸਥਾਨ ਦਾ ਦੌਰਾ ਕਰਨਗੇ। ਬਾਅਦ ਵਿਚ ਉਹ ਦੋ ਦਿਨਾਂ ਦੀ ਯਾਤਰਾ ‘ਤੇ ਰਾਜਧਾਨੀ ਲਖਨਊ ਪਹੁੰਚਣਗੇ। ਇਸ ਦੌਰਾਨ ਉਹ ਸਕੂਲ ਦੇ ਦਿਨਾਂ ਅਤੇ ਸਮਾਜ ਸੇਵਾ ਦੇ ਸ਼ੁਰੂਆਤੀ ਦਿਨਾਂ ਤੋਂ ਆਪਣੇ ਪੁਰਾਣੇ ਜਾਣਕਾਰਾਂ ਨੂੰ ਮਿਲੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ