Nirbhaya Case Hearing: Nirbhaya ਦੇ ਸਮੂਹਕ ਬਲਾਤਕਾਰ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਨਵਾਂ ਮੌਤ ਵਾਰੰਟ ਜਾਰੀ ਕੀਤਾ ਹੈ। ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ 3 ਮਾਰਚ ਦੀ ਤਰੀਕ ਨਿਰਧਾਰਤ ਕੀਤੀ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ Nirbhaya ਦੇ ਦੋਸ਼ੀ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
2012 Delhi gang-rape case: Delhi court has issued a fresh date for execution of death warrant against all the four convicts. Convicts to be executed on March 3 at 6 am. https://t.co/lUI3flqwzU
— ANI (@ANI) February 17, 2020
ਇਹ ਵੀ ਪੜ੍ਹੋ: Nirbhaya ਬਲਾਤਕਾਰ ਮਾਮਲੇ ਵਿੱਚ ਚਾਰ ਦੋਸ਼ੀਆਂ ਦਾ Countdown ਸ਼ੁਰੂ, ਦੇਰ ਨਾਲ ਆਇਆ ਇੱਕ ਸਹੀ ਫੈਸਲਾ
ਇਸ ਤੋਂ ਪਹਿਲਾਂ 2 ਵਜੇ ਸ਼ੁਰੂ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ 3 ਦੋਸ਼ੀਆਂ ਅਕਸ਼ੈ, ਵਿਨੈ ਅਤੇ ਮੁਕੇਸ਼ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ। ਦੋਸ਼ੀ ਪਵਨ ਦੁਆਰਾ ਇਸ ਕੇਸ ਵਿਚ ਰਹਿਮ ਦੀ ਅਪੀਲ ਅਤੇ ਕਯੂਰੇਟਿਵ ਪਟੀਸ਼ਨ ਦਾਇਰ ਕੀਤੀ ਜਾਣੀ ਬਾਕੀ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਦਿੱਤਾ ਗਿਆ ਇੱਕ ਹਫ਼ਤੇ ਦਾ ਸਮਾਂ ਵੀ 11 ਫਰਵਰੀ ਨੂੰ ਖਤਮ ਹੋ ਗਿਆ ਹੈ। ਉਸ ਨੇ ਦਲੀਲ ਦਿੱਤੀ ਕਿ ਇਸ ਵੇਲੇ ਕਿਸੇ ਵੀ ਅਦਾਲਤ ਵਿੱਚ ਕਿਸੇ ਵੀ ਦੋਸ਼ੀ ਦੀ ਪਟੀਸ਼ਨ ਪੈਂਡਿੰਗ ਨਹੀਂ ਹੈ, ਇਸ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।