Corona Virus Latest News: ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 1,800 ਤੋਂ ਪਾਰ, 72,000 ਤੋਂ ਜ਼ਿਆਦਾ ਲੋਕ ਸੰਕਰਮਿਤ

 

corona-virus-news-updates-death-toll-passes-1800-in-hubei

Corona Virus Latest News: ਮੰਗਲਵਾਰ ਨੂੰ Chiina ਵਿੱਚ Corona Virus ਦੇ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,800 ਤੋਂ ਪਾਰ ਹੋ ਗਈ। Hubei ਪ੍ਰਾਂਤ, ਜੋ ਕਿ ਵਾਇਰਸ ਦਾ ਕੇਂਦਰ ਹੈ, ਦੇ ਵਿੱਚ 93 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਦੇ ਅਨੁਸਾਰ ਸੂਬੇ ਦੇ ਸਿਹਤ ਕਮਿਸ਼ਨ ਨੇ 1,807 ਨਵੇਂ ਕੇਸ ਦਰਜ ਕੀਤੇ ਹਨ। ਸੋਮਵਾਰ ਨੂੰ ਨਵੇਂ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ: Corona Virus Predicted News: ਇਸ ਕਿਤਾਬ ਨੇ ਅੱਜ ਤੋਂ 40 ਸਾਲ ਪਹਿਲਾਂ ਕਰ ਦਿੱਤੀ ਸੀ ਕੋਰੋਨਾ ਵਾਇਰਸ ਦੀ ਭਵਿੱਖਬਾਣੀ

ਚੀਨੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ Corona Virus ਦੇ ਕਾਰਨ ਸੋਮਵਾਰ ਨੂੰ 98 ਹੋਰ ਲੋਕਾਂ ਦੀ ਮੌਤ ਹੋ ਗਈ ਹੈ। Hubei ਪ੍ਰਾਂਤ ਵਿੱਚ 93 ਮੌਤਾਂ ਤੋਂ ਇਲਾਵਾ, ਹੇਨਾਨ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ, ਸੋਮਵਾਰ ਨੂੰ Hubei ਅਤੇ ਹੁਨਾਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ। ਸਮਾਚਾਰ ਏਜੰਸੀ ਰਾਇਟਰਜ਼ ਅਨੁਸਾਰ ਸੋਮਵਾਰ ਤੱਕ, ਹੁਬੇਈ ਪ੍ਰਾਂਤ ਵਿੱਚ 1,789 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ।

ਕਮਿਸ਼ਨ ਦਾ ਕਹਿਣਾ ਹੈ ਕਿ ਸੋਮਵਾਰ ਨੂੰ 1,097 ਮਰੀਜ਼ ਗੰਭੀਰ ਰੂਪ ਨਾਲ ਬਿਮਾਰ ਹੋ ਗਏ ਸਨ ਅਤੇ 11,741 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊਜ਼ ਏਜੰਸੀ ਸਿਨਹੂਆ ਦੇ ਅਨੁਸਾਰ, ਹੁਬੇਈ ਦੇ ਹਸਪਤਾਲਾਂ ਵਿੱਚ ਦਾਖਲ 41,957 ਮਰੀਜ਼ਾਂ ਵਿੱਚੋਂ 9,117 ਵਿਅਕਤੀ ਬੇਹੱਦ ਗੰਭੀਰ ਹਾਲਤ ਵਿੱਚ ਹਨ ਅਤੇ 1,853 ਵਿਅਕਤੀ ਗੰਭੀਰ ਹਾਲਤ ਵਿੱਚ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ