ਇਸ ਸਾਲ ਮਾਨਸੂਨ ਨੇ ਤੋੜਿਆ ਪਿਛਲੇ 58 ਸਾਲਾਂ ਦਾ ਰਿਕਾਰਡ

 monsoon-break-record

ਸਾਲ 2019 ਵਿੱਚ ਹੋਈ ਮਾਨਸੂਨ ਨੇ ਪਿਛਲੇ 58 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਹੋਈ ਮਾਨਸੂਨ ਦੇ ਨਾਲ ਹੋਈ ਬਾਰਿਸ਼ ਅਤੇ ਆਏ ਹੜ੍ਹਾਂ ਦੇ ਨਾਲ ਹੁਣ ਤੱਕ 2100 ਮੌਤਾਂ ਹੋ ਚੁੱਕੀਆਂ ਹਨ। ਭਾਰੀ ਬਾਰਿਸ਼ ਹੋਣ ਦੇ ਕਾਰਨ ਇਸ ਵਾਰ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਾਲ ਮਾਨਸੂਨ ਨੇ ਸਭ ਤੋਂ ਜਿਆਦਾ ਦੇਰ ਤੱਕ ਠਹਿਰਣ ਦਾ ਨਵਾਂ ਰਿਕਾਰਡ ਬਣਾਇਆ ਹੈ।

ਜ਼ਰੂਰ ਪੜ੍ਹੋ: ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦੇਰ ਤੱਕ ਠਹਿਰਣ ਕਰਕੇ ਇਸ ਸਾਲ ਬਾਰਿਸ਼ ਆਮ ਦੇ ਨਾਲੋਂ ਬਹੁਤ ਜਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ ਤੋਂ ਪਹਿਲਾਂ ਮਾਨਸੂਨ ਦੀ 1961 ਯਾਨੀ ਕਿ 58 ਸਾਲ ਪਹਿਲਾਂ 1 ਅਕਤੂਬਰ ਨੂੰ ਵਿਦਾਈ ਸ਼ੁਰੂ ਹੋਈ ਸੀ। ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਪੰਜਾਬ, ਰਾਜਸਥਾਨ ਅਤੇ ਹਰੀਆਂ ਦੇ ਵਿੱਚ ਹਵਾ ਨੇ ਆਪਾਂ ਰੁਖ ਬਦਲ ਲਿਆ ਹੈ, ਜਿਸ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ। ਹਵਾ ਦੇ ਰੁਖ ਬਦਲਣ ਦੇ ਨਾਲ ਮਾਨਸੂਨ ਦੀ ਵਾਪਸੀ ਦਾ ਸੰਕੇਤ ਮਿਲ ਗਿਆ ਹੈ।

monsoon-break-record

ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਦੇਸ਼ ਦੇ ਸਤੰਬਰ ਮਹੀਨੇ ਵਿੱਚ ਸਿਰਫ਼ 170. 2 ਐੱਮ. ਐੱਮ. ਬਾਰਸ਼ ਦੀ ਲੋੜ ਸੀ, ਪਰ ਸਤੰਬਰ ਮਹੀਨੇ ਸਮੁੱਚੇ ਦੇਸ਼ ‘ਚ 259.3 ਐੱਮ. ਐੱਮ. ਬਾਰਸ਼ ਦਰਜ ਕੀਤੀ ਗਈ ਜੋ ਆਮ ਨਾਲੋਂ 52 ਫੀਸਦੀ ਜ਼ਿਆਦਾ ਹੈ। ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਬਾਰਿਸ਼ ਜਿਆਦਾ ਹੋਣ ਕਰਕੇ ਬਾਰਿਸ਼ ਨੇ ਹੜ੍ਹਾਂ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਕਰਕੇ ਚਾਰੇ ਪਾਸੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ।