ਸੂਡਾਨ ਦੀ ਫੈਕਟਰੀ ਵਿੱਚ ਐਲਪੀਜੀ ਵਿਸਫੋਟਕ, 18 ਭਾਰਤੀਆਂ ਦੀ ਮੌਤ

indians-killed-in-lpg-tanker-blast-at-ceramic-factory-in-sudan

ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਸੂਡਾਨ ਦੀ ਰਾਜਧਾਨੀ ਦੇ ਖਾਰਤੂਮ ਦੇ ਬਾਹਰੀ ਇਲਾਕੇ ਵਿੱਚ ਇਹ ਹਦਾਸਾ ਹੋਇਆ।

ਉਹਨਾਂ ਦਾ ਕਹਿਣਾ ਹੈ ਕਿ 18 ਭਾਰਤੀ ਕਾਮਿਆਂ ਦੀ ਮੌਤ ਤੇ ਕੁਝ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਘਟਨਾ ਵਾਲੀ ਥਾਂ ਉੱਪਰ ਪਹੁੰਚ ਗਏ ਹਨ।

24 ਘੰਟੇ ਐਮਰਜੈਂਸੀ ਹੈਲਪਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਵੀ ਜਾਣਕਾਰੀ ਲਈ +249-921917471 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਹਰ ਜਾਣਕਾਰੀ ਦਿੱਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ