ਮੌਸਮ ਵਿਭਾਗ ਦੇ ਅਨੁਸਾਰ 26-27 ਨਵੰਬਰ ਨੂੰ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਹੋ ਸਕਦੀ ਹੈ ਹਲਕੀ ਬਾਰਿਸ਼

 rain-in-punjab

ਵੈਸਟਰਨ ਡਿਸਟਰਬੈਂਸ ਹੋਣ ਦੇ ਕਾਰਨ ਮੌਸਮ ਵਵਿਭਾਗ ਨੇ ਚੇਤਾਵਨੀ ਦੇ ਦਿੱਤੀ ਹੈ। ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ 26-27 ਨਵੰਬਰ ਨੂੰ ਪੰਜਾਬ ਦੇ ਕੁੱਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਹਨਾਂ ਦੋ ਦਿਨਾਂ ਦੇ ਵਿੱਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਦੇ ਕਰਵਟ ਲੈਣ ਦੇ ਕਾਰਨ ਸੂਬੇ ਦੇ ਵਿੱਚ ਠੰਡ ਵੱਧ ਸਕਦੀ ਹੈ। ਕਈ ਖੁੱਲ੍ਹੇ ਇਲਾਕਿਆਂ ‘ਚ ਵਿਭਾਗ ਨੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ।

ਜ਼ਰੂਰ ਪੜ੍ਹੋ: ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮੌਸਮ ਵਿਭਾਗ ਦੀ ਜਾਰੀ ਕੀਤੀ ਰਿਪੋਰਟ ਦੇ ਅਨੁਸਾਰ ਸੂਬੇ ਦੇ ਦੱਖਣੀ-ਪੱਛਮੀ ਹਿੱਸੇ ‘ਚ ਬਦਲ ਛਾਏ ਰਹਿਣਗੇ। 26-27 ਨਵੰਬਰ ਨੂੰ ਕੁਝ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ ‘ਤੇ ਧੁੱਪ ਖਿੜੇਗੀ। ਇਸ ਦੇ ਨਾਲ ਹੀ ਸੂਬੇ ‘ਚ ਪ੍ਰਦੂਸ਼ਣ ਦਾ ਮਸਲਾ ਰਾਹਤ ਦੇਣ ਵਾਲਾ ਨਹੀਂ ਹੈ। ਬਠਿੰਡਾ ਦੇ ਏਕਿਊਆਈ ‘ਚ ਐਤਵਾਰ ਨੂੰ ਇਜਾਫਾ ਹੋਇਆ। ਇੱਥੇ ਪੀਐਮ 2.5 ਤੋਂ ਵਧਕੇ 125 ਹੋ ਗਿਆ। ਅੰਮ੍ਰਿਤਸਰ ਦਾ ਏਕਿਊਆਈ 79, ਪਟਿਆਲਾ ਦਾ 100 ਦਰਜ ਕੀਤਾ ਗਿਆ।