Lockdown in India: Lockdown ਦਾ ਭਾਰਤ ਦੀ ਅਰਥ-ਵਿਵਸਿਥਾ ਤੇ ਪੈ ਰਿਹਾ ਮਾੜਾ ਅਸਰ, ਰੋਜ਼ਾਨਾ ਪੈ ਰਿਹਾ 40000 ਕਰੋੜ ਦਾ ਘਾਟਾ

india-causes-losses-of-rs-40000-crore-daily

Lockdown in India: ਭਾਰਤੀ ਉਦਯੋਗ ਜਗਤ ਨੇ ਕਿਹਾ ਕਿ ਮਨੁੱਖੀ ਜੀਵਨ ’ਤੇ ਵਧਦੇ ਸੰਕਟ ਨੂੰ ਰੋਕਣ ਲਈ ਦੇਸ਼ ਵਿਆਪੀ Lockdown ਵਧਾਉਣਾ ਜ਼ਰੂਰੀ ਸੀ ਪਰ ਇਸ ਦੇ ਨਾਲ ਹੀ ਉਦਯੋਗਾਂ ਨੇ Coronavirus ਮਹਾਮਾਰੀ ਦੇ ਚਲਦੇ ਅਰਥ ਵਿਵਸਥਾ ਦੇ ਸਾਹਮਣੇ ਪੈਦਾ ਹੋਏ ਮੁਸ਼ਕਲ ਹਾਲਾਤ ਤੋਂ ਉਭਰਨ ਲਈ ਰਾਹਤ ਪੈਕੇਜ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਫਿੱਕੀ ਦੀ ਪ੍ਰਧਾਨ ਸੰਗੀਤਾ ਰੈੱਡੀ ਨੇ ਕਿਹਾ ਕਿ ਅਨੁਮਾਨ ਹੈ ਕਿ ਭਾਰਤ ਨੂੰ ਰਾਸ਼ਟਰ ਵਿਆਪੀ Lockdown ਕਾਰਣ ਰੋਜ਼ਾਨਾ ਲਗਭਗ 40000 ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: Tablighi Jamaat: ਤਬਲੀਗ਼ੀ ਜਮਾਤ ਦੇ ਸੰਪਰਕ ਵਿੱਚ ਆਏ 137 ਲੋਕਾਂ ਦੀ ਪਛਾਣ ਮੁਕੰਮਲ, ਕੀਤਾ ਜਾਵੇਗਾ ਕੁਆਰੰਟਾਈਨ

ਪਿਛਲੇ 21 ਦਿਨਾਂ ਦੌਰਾਨ 7-8 ਲੱਖ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ 2020 ਦੌਰਾਨ ਲਗਭਗ 4 ਕਰੋੜ ਨੌਕਰੀਆਂ ’ਤੇ ਸੰਕਟ ਰਹੇਗਾ, ਇਸ ਲਈ ਤੁਰੰਤ ਰਾਹਤ ਪੈਕੇਜ ਵੀ ਅਹਿਮ ਹੈ। ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਲਾਕਡਾਊਨ ਜਾਰੀ ਰੱਖਣ ਦਾ ਪ੍ਰਧਾਨ ਮੰਤਰੀ ਦਾ ਫੈਸਲਾ ਇਕ ਵੱਡੇ ਮਨੁੱਖੀ ਸੰਕਟ ਨੂੰ ਰੋਕਣ ਲਈ ਜ਼ਰੂਰੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ