ਹੈਕਰਜ਼ ਨੇ TV ਹੈਕ ਕਰ ਪਤੀ-ਪਤਨੀ ਦੇ ਨਿੱਜੀ ਪਲਾਂ ਦੀ ਵੀਡੀਓ ਬਣਾ ਇੰਟਰਨੈੱਟ ‘ਤੇ ਕੀਤੀ ਅੱਪਲੋਡ

husband wife filmed by hacking tv

ਦੇਸ਼ ਵਿੱਚ ਸਾਈਬਰ ਕ੍ਰਾਈਮ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਸੂਰਤ ਵਿੱਚ ਹੈਕਰਜ਼ ਨੇ ਸਮਾਰਟ ਟੈਲੀਵਿਜ਼ਨ ਨੂੰ ਹੈਕ ਕਰ ਲਿਆ ਅਤੇ ਪਤੀ-ਪਤਨੀ ਦੇ ਨਿੱਜੀ ਪਲਾਂ ਦੀ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾ ਦਿੱਤੀ।

ਇਸ ਮਾਮਲੇ ਨੂੰ ਰਾਜ ਸਭਾ ਵਿੱਚ ਮਹਾਰਾਸ਼ਟਰ ਤੋਂ ਸੰਸਦ ਮੈਂਬਰ ਅਮਰ ਸ਼ੰਕਰ ਸਾਬਲੇ ਚੁੱਕਿਆ। ਉਨ੍ਹਾਂ ਕਿਹਾ ਕਿ ਸੂਰਤ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧੀਆਂ ਵੱਲੋਂ ਸਮਾਰਟ ਟੀਵੀ ਹੈਕ ਕਰ ਪਤੀ-ਪਤਮੀ ਦੇ ਨਿਜੀ ਪਲਾਂ ਦੀ ਅਸ਼ਲੀਲ ਵੀਡੀਓ ਬਣਾਉਣਾ ਬੇਹੱਦ ਗ਼ਲਤ ਹੈ। ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੇ ਵੀ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਤੇ ਸੂਬਾ ਸਰਕਾਰ ਨੂੰ ਫੌਰਨ ਕਰੜੀ ਕਾਰਵਾਈ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਪੀੜਤ ਜੋੜੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦ ਉਨ੍ਹਾਂ ਦੀ ਵੀਡੀਓ ਹੀ ਇੰਟਰਨੈੱਟ ‘ਤੇ ਆ ਗਈ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆਏ ਹਨ, ਜਿੱਥੋਂ ਪਤਾ ਲੱਗਦਾ ਹੈ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।

Source:AbpSanjha