ਕਿਸਾਨਾਂ ਦੇ ਸਮਰਥਨ ‘ਚ 75 ਸਾਬਕਾ ਨੌਕਰਸ਼ਾਹਾਂ ਦੀ ਖੁੱਲੀ ਚਿੱਠੀ, ਕਿਹਾ -ਸਰਕਾਰ ਨੇ ਕਿਸਾਨਾਂ ਨਾਲ ਕੀਤੀ ਬੇਇਨਸਾਫੀ

Great-injustice-to-farmers-say-75-ex-civil-servants-in-letter-to-centre

ਕਿਸਾਨ ਅੰਦੋਲਨ ‘ਤੇ ਸਾਬਕਾ ਨੌਕਰਸ਼ਾਹਾਂ ਦੇ ਸਮੂਹ ਨੇ ਲਿਖੀ ਖੁੱਲੀਚਿੱਠੀ ‘ਚ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਹੀ ਵਿਰੋਧਤਾਈ ਅਤੇ ਟਕਰਾਅ ਭਰਿਆ ਰਿਹਾ ਹੈ। ਅਜਿਹੇ ਰਵੱਈਏ ਨਾਲ ਕੋਈ ਹੱਲ ਨਹੀਂ ਨਿੱਕਲੇਗਾ।

ਉਨ੍ਹਾਂ ਕਿਹਾ ਜੇਕਰ ਭਾਰਤ ਸਰਕਾਰ ਹੱਲ ਚਾਹੁੰਦੀ ਹੈ ਤਾਂ ਉਸ ਨੂੰ ਅੱਧੇ ਮਨ ਨਾਲ ਕਦਮ ਚੁੱਕਣ ਦੀ ਬਜਾਇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਫਿਰ ਸੰਭਵ ਹੱਲ ਬਾਰੇ ਸੋਚਣਾ ਚਾਹੀਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ,ਇਸ ਤਰ੍ਹਾਂ ਦੇ ਰਵੱਈਏ ਵਿਚੋਂ ਕੋਈ ਵੀ ਹੱਲ ਨਹੀਂ ਨਿਕਲੇਗਾ।

ਇਸ ਪੱਤਰ ਵਿੱਚ ਲਿਖਿਆ ਹੈ, “ਅਸੀਂ ਸੀਸੀਜੀ ਵਿੱਚ 11 ਦਸੰਬਰ, 2020 ਨੂੰ ਇੱਕ ਬਿਆਨ ਜਾਰੀ ਕਰਕੇ ਕਿਸਾਨਾਂ ਦੇ ਪੱਖ ਦੀ ਹਮਾਇਤ ਕੀਤੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਬੇਇਨਸਾਫੀ ਹੋਈ ਹੈ ,ਜੋ ਲਗਾਤਾਰ ਹੋ ਰਹੀ ਹੈ।

ਸਾਬਕਾ ਨੌਕਰਸ਼ਾਹਾਂ ਨੇ ਸਵਾਲ ਕੀਤਾ ਕਿ ਤੱਥਾਂ ਦੇ ਸਪਸ਼ਟ ਹੋਣ ਤੋਂ ਪਹਿਲਾਂ ਮਹਿਜ਼ ਕੁਝ ਟਵੀਟ ਕਰਨ ਦੇ ਆਧਾਰ ‘ਤੇ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਤੇ ਸੀਨੀਅਰ ਸੰਪਾਦਕਾ ਤੇ ਪੱਤਰਕਾਰਾਂ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਕਿਉਂ ਦਰਜ ਕੀਤਾ ਗਿਆ।

ਦੱਸ ਦੇਈਏ ਕਿ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ‘ਚ ਪ੍ਰਦਰਸ਼ਨਾਕਰੀਆਂ ਦੀ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪ ਹੋ ਗਈ ਸੀ। ਜਿਨ੍ਹਾਂ ‘ਚੋਂ ਕੁੱਝ ਕਿਸਾਨ ਪਰੇਡ ਦੇ ਤੈਅ ਰਾਹ ਤੋਂ ਵੱਖ ਹੋ ਕੇ ਲਾਲ ਕਿਲ੍ਹੇ ‘ਤੇ ਪਹੁੰਚ ਗਏ ਤੇ ਉੱਥੇ ਉਨ੍ਹਾਂ ਧਾਰਮਿਕ ਝੰਡਾ ਲਹਿਰਾ ਦਿੱਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ