Jharkhand Rape News: ਝਾਰਖੰਡ ਦੇ ਖੁੰਟੀ ‘ਚ ਮੇਲੇ ਤੋਂ ਆ ਰਹੀਆਂ ਛੇ ਲੜਕੀਆਂ ਨਾਲ ਸਮੂਹਿਕ ਜਬਰ ਜਨਾਹ

gang-rape-with-six-minor-girls-in-kala-mati-khunti-jharkhand

Jharkhand Rape News: ਰਾਜਧਾਨੀ ਰਾਂਚੀ ਦੇ ਨੇੜਲੇ ਖੁੰਟੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਾਲਾ ਮਾਟੀ ਦੇ ਨੇੜਲੇ ਪਿੰਡ ਦੀਆਂ 6 ਲੜਕੀਆਂ ਨਾਲ ਛੇੜਛਾੜ, ਬਲਾਤਕਾਰ ਦੀ ਕੋਸ਼ਿਸ਼ ਅਤੇ Gang Rape ਦੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ, ਸਾਰੀਆਂ ਛੇ ਲੜਕੀਆਂ ਰੰਗ ਰਾੜੀ ਮੇਲਾ ਵੇਖ ਕੇ ਆਪਣੇ ਪਿੰਡ ਵਾਪਸ ਆ ਰਹੀਆਂ ਸਨ। ਰਸਤੇ ਵਿਚ ਉਹਨਾਂ ਛੇ ਲੜਕੀਆਂ ਦੇ ਨਾਲ Gang Rape ਦੀ ਸ਼ਰਮਨਾਕ ਘਟਨਾ ਵਾਪਰੀ।

ਇਹ ਵੀ ਪੜ੍ਹੋ: Raisina Dialogue 2020: ਅੱਤਵਾਦ ਨੂੰ ਪ੍ਰਜੋਯਿਤ ਕਰਨ ਵਾਲੇ ਦੇਸ਼ਾਂ ਦਾ ਕੂਟਨੀਤਕ ਬਾਈਕਾਟ- CDS ਬਿਪਿਨ ਰਾਵਤ

ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕ ਪੰਚਾਇਤ ਖੁੰਟੀ ਦੇ ਮੁਖੀ ਹਰਮਨ ਦੇ ਘਰ ਇਕੱਠੇ ਹੋ ਰਹੇ ਹਨ। ਖੁੰਟੀ ਪੁਲਿਸ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਖੁੰਟੀ ਦੇ ਰੰਗ ਰਾੜੀ ਮੇਲੇ ਤੋਂ ਪਰਤ ਰਹੀਆਂ ਛੇ ਲੜਕੀਆਂ ਵਿਚੋਂ ਦੋ ਲੜਕੀਆਂ ਨਾਲ ਬਦਮਾਸ਼ਾਂ ਨੇ ਸਮੂਹਿਕ ਬਲਾਤਕਾਰ ਕੀਤਾ ਹੈ। ਜਦੋਂ ਕਿ ਬਾਕੀ ਚਾਰ ਲੜਕੀਆਂ ਨੇ ਝਾੜੀਆਂ ਵਿੱਚ ਛਿਪ ਕੇ ਆਪਣੀ ਜਾਨ ਬਚਾਈ।

gang-rape-with-six-minor-girls-in-kala-mati-khunti-jharkhand

ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਲੋਕ ਗ੍ਰਾਮ ਪੰਚਾਇਤ ਵਿੱਚ ਮੁਖੀਆ ਦੇ ਘਰ ਇਕੱਠੇ ਹੋ ਰਹੇ ਹਨ। ਖੁੰਟੀ ਪੁਲਿਸ Gang Rape ਦੀ ਇਸ ਸ਼ਰਮਨਾਕ ਘਟਨਾ ਦੀ ਪੂਰੀ ਤਰਾਂ ਜਾਂਚ ਕਰ ਰਹੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ