ਕਿਸਾਨਾਂ ਨੇ ਟਿਕਰੀ ਬਾਰਡਰ ਤੇ ਗਰਮੀ ਤੋਂ ਬੱਚਣ ਲਈ ਬਣਾਏ ਪੱਕੇ ਮਕਾਨ

Farmers-built-permanent-houses-to-avoid-heat-on-the-Tikri-border

ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ। ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ,ਕਿਸਾਨਾਂ ਵੱਲੋਂ ਗਰਮੀ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ “ਇਹ ਘਰ ਕਿਸਾਨੀ ਦੀ ਇੱਛਾ ਵਾਂਗ ਮਜ਼ਬੂਤ, ਸਥਾਈ ਹਨ। ਕਿਸਾਨ ਸੋਸ਼ਲ ਆਰਮੀ ਦੇ ਅਨਿਲ ਮਲਿਕ  ਨੇ ਦੱਸਿਆ ਕਿ 25 ਮਕਾਨ ਬਣਾਏ ਗਏ ਤੇ 1000-2000 ਸਮਾਨ ਮਕਾਨ ਆਉਣ ਵਾਲੇ ਦਿਨਾਂ ਵਿਚ ਬਣਨਗੇ।

ਇਸ ਤੋਂ 2 ਦਿਨ ਪਹਿਲਾਂ ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਪੱਕੇ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ ਪਰ ਸਥਾਨਕ ਪ੍ਰਸਾਸ਼ਨ ਨੇ ਰੁਕਵਾ ਦਿੱਤਾ ਹੈ। ਐੱਸ.ਡੀ.ਐੱਮ.ਸਸ਼ੀ ਵਸੁੰਦਰਾ ਨੇ ਮੌਕੇ ‘ਤੇ ਪਹੁੰਚ ਕੇ ਉਸਾਰੀ ਨੂੰ ਰੁਕਵਾਇਆ ਹੈ। ਸਰਕਾਰੀ ਜਾਇਦਾਦ ਤੇ ਨਿੱਜੀ ਉਸਾਰੀ ਤਹਿਤ ਕੰਮ ਰੁਕਵਾਇਆ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਤਦ ਉਹ ਇਥੇ ਬਣਾਏ ਮਕਾਨਾਂ ਦੀ ਇੱਕ-ਇੱਕ ਇੱਟ ਵਾਪਿਸ ਲੈ ਜਾਣਗੇ। ਇਸ ਤੋਂ ਪਹਿਲਾਂ ਤਾਂ ਕਿਸਾਨਾਂ ਵੱਲੋਂ ਪੱਖੇ,ਏਸੀ ਵਾਲੀਆਂ ਟਰਾਲੀਆਂ ਲਿਆਦੀਆਂ ਜਾ ਰਹੀਆਂ ਸਨ। ਕੁੱਝ ਕਿਸਾਨਾਂ ਵੀ ਕਿਹਾ ਜਾ ਰਿਹਾ ਹੈ ਕਿ ਪੱਕੇ ਮੀਟਰ ਲਈ ਵੀ ਅਪਲਾਈ ਕੀਤਾ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ