ਲੋਕਸਭਾ ਚੋਣਾਂ ‘ਚ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਕੰਪਨੀਆਂ ਦੀ ਚੋਣ ਵਿਭਾਗ ਅੱਗੇ ਇਹ ਪੇਸ਼ਕਸ਼

ELECTION COMMISSION ON SOCIAL MEDIA

ਲੋਕਸਭਾ ਚੋਣਾਂ ‘ਚ ਰਾਜਨੀਤੀਕ ਪਾਰਟੀਆਂ ਸਮੇਤ ਵੱਖ-ਵੱਖ ਪੱਖਾਂ ਰਾਹੀਂ ਸੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੁੰ ਰੋਕਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੇ ਪਹਿਲਾਂ ਹੀ ਚੋਣ ਵਿਭਾਗ ਅੱਗੇ ਇੱਕ ਪੇਸ਼ਕਸ਼ ਰੱਖੀ ਹੈ।

ਇਸ ਤਹਿਤ ਫੇਸਬੁਕ ਅਤੇ ਟਵਿਟਰ ਸਮੇਤ ਹੋਰ ਸੋਸਲ ਮੀਡੀਆ, ਮੋਬਾਈਲ ਅਤੇ ਇੰਟਰਨੇਟ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਬੁੱਧਵਾਰ ਸ਼ਾਮ ਤੋਂ ਹੀ ਆਪਣੇ ਉੱਤੇ ‘ਚੋਣ ਜਾਬਤਾ’ ਲਾਗੂ ਕਰਨ ਦਾ ਭਰੌਸਾ ਦਿੱਤਾ ਹੈ। ਇਸ ਨਾਲ ਵਿਭਾਗ ਵੱਲੋਂ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਵੋਟਾਂ ਲਈ ਰਾਜਨੀਤੀ ਪਾਰਟੀਆਂ ‘ਤੇ ਲਾਗੂ ਹੋਣ ਵਾਲੇ ਚੋਣ ਜਾਬਤਾ ਦਾ ਪਾਲਨ ਹੋ ਸਕੇ।

ਇਹ ਵੀ ਪੜ੍ਹੋ : ਚੋਣ ਵਿਭਾਗ ਨੇ ਚੋਣਾਂ ਦੇ ਖ਼ਰਚੇ ‘ਤੇ ਨਿਗਰਾਨੀ ਰੱਖਣ ਲਈ ਦੋ ਸੀਨੀਅਰ ਅਧਿਕਾਰੀਆਂ ਨੂੰ ਕੀਤਾ ਨਿਉਕਤ

ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਚੋਣ ਕਮਸਿ਼ਨਰ ਦੀ ਮੌਜੂਦਗੀ ‘ਚ ਹੋਈ ਬੈਠਕ ‘ਚ ਫੇਸਬੁਕ, ਟਵਿਟਰ, ਗੂਗਲ, ਵ੍ਹੱਟਸਐਪ ਅਤੇ ਸ਼ੇਅਰਚੇਟ ਸਮੇਤ ਤਮਾਮ ਕੰਪਨੀਆਂ, ਇੰਟਰਨੈਟ ਅਤੇ ਮੋਬਾਇਲ ਕੰਪਨੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਜਿਸ ‘ਚ ਸਭ ਨੇ ਚੋਣ ਜਾਬਤਾ ਲੱਗਣ ‘ਤੇ ਚੋਣਾਂ ਸਮੇਂ ਆਪਣੇ-ਆਪਣੇ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ।

ਬੈਠਕ ‘ਚ ਇਨ੍ਹਾਂ ਚੋਣਾਂ ‘ਚ ਸੋਸ਼ਲ ਮੀਡੀਆ ਦੇ ਧਦੇ ਹੋਏ ਇਸਤੇਮਾਲ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਨੂੰ ਵੀ ਰਾਜਨੀਤੀਕ ਪਾਰਟੀਆਂ ਦੀ ਤਰਜ ‘ਤੇ ਆਪਣੇ ਲਈ ਚੋਣ ਜਾਬਤਾ ਬਣਾਉਨ ਅਤੇ ਇਸ ਦੀ ਪਾਲਨਾ ਕਰਨ ਦੀ ਪਹਿਲਾਂ ਕਰਨ ਦੀ ਗੱਲ ਕੀਤੀ ਗਈ।

Source:AbpSanjha