ਸਿੱਖਿਆ ਵਿਭਾਗ ਨੇ ਨਵਾਂ ਤਬਾਦਲਾ ਆਦੇਸ਼ ਜਾਰੀ ਕੀਤਾ

Education-Department-issues-new-transfer--order

24 ਮਾਰਚ ਨੂੰ ਜਾਰੀ ਕੀਤੇ ਪਹਿਲੇ ਗੇੜ ਦੀਆਂ ਬਦਲੀਆਂ ਤੇ 9 ਅਪ੍ਰੈਲ ਨੂੰ ਦੂਜੇ ਗੇੜ ਦੀਆਂ ਬਦਲੀਆਂ ਦੇ ਹੁਕਮ 25 ਮਈ, 2021 ਤੋਂ ਲਾਗੂ ਕੀਤੇ ਜਾਣਗੇ। ਇਹ ਆਰਡਰ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।

ਇਮਰੀ ਕਾਡਰ ਦੇ ਅਧਿਆਪਕ ਭਾਵ ਈਟੀਟੀ, ਐਚਟੀ ਤੇ ਸੀਐਚਟੀ ਦੀਆਂ ਬਦਲੀਆਂ 18 ਮਈ ਨੂੰ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਕਾਫੀ ਗਿਣਤੀ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋਵੇਗੀ।

ਉਪਰੋਕਤ ਸਥਿਤੀ ਦੇ ਸਨਮੁਖ ਵਿਭਾਗ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕ ਈਟੀਟੀ, ਐਚਟੀ ਤੇ ਸੀਐਚਟੀ ਦੀਆਂ ਬਦਲੀਆਂ ਮਿਤੀ 25 ਮਈ 2021 ਤੋਂ ਲਾਗੂ ਕੀਤੀਆਂ ਜਾਣਗੀਆਂ। ਈਟੀਟੀ, ਐਚਟੀ ਤੇ ਸੀਐਚਟੀ ਦੀਆਂ ਬਦਲੀਆਂ ਦੇ ਹੁਕਮ 25 ਮਈ ਤੋਂ ਲਾਗੂ ਕੀਤੇ ਜਾਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ