ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਆਪਣੇ ਹੀ ਪਤੀ ਦੀ ਹੱਤਿਆ

delhi wife killed husband

ਦੇਸ਼ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇੱਕ ਹੋਰ ਹੈਰਾਨੀਜਨਕ ਮਾਮਲਾ ਦਿੱਲੀ ਦੇ ਸਮਯਪੁਰ ਬਾਦਲੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੀ ਛਾਣਬੀਣ ਤੋਂ ਬਾਅਦ ਮਿਰਤਕ ਦੀ ਪਛਾਣ ਹੋਈ ਹੈ। ਮਿਰਤਕ ਦਾ ਨਾਮ ਸੋਨੂੰ ਹੈ।

ਜ਼ਰੂਰ ਪੜ੍ਹੋ: ਨਵੇਂ IPhone 11 ਦੀ ਲਾਂਚਿੰਗ ਤੋਂ ਪਹਿਲਾਂ ਹੀ ਡਾਊਨ ਹੋਇਆ ਐਪਲ ਸਟੋਰ

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ 9 ਸਤੰਬਰ ਸਵੇਰੇ ਫੋਨ ਆਇਆ ਸੀ। ਜਿਸ ਵਿੱਚ ਮਿਰਤਕ ਦੀ ਭੈਣ ਨੇ ਆਪਣੇ ਭਰਾ ਦੀ ਹੱਤਿਆ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਉਸ ਔਰਤ ਨੂੰ ਗਿਰਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਿਰਤਕ ਰਾਤ ਨੂੰ ਆਪਣੀ ਡੇਢ ਸਾਲ ਦੀ ਬੱਚੀ ਨਾਲ ਕਮਰੇ ‘ਚ ਸੁੱਤਾ ਹੋਇਆ ਸੀ। ਉਸ ਰਾਤ ਪਤਨੀ ਦਾ ਪ੍ਰੇਮੀ ਛੱਤ ਤੋਂ ਉੱਤਰਿਆ ਅਤੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਰੱਸੀ ਨਾਲ ਮਿਰਤਕ ਦਾ ਗਲਾ ਦਬਾ ਦਿੱਤਾ ਕੇ ਹੱਤਿਆ ਕਰ ਦਿੱਤੀ।

ਮਿਰਤਕ ਦੀ ਹੱਤਿਆ ਕਰਨ ਤੋਂ ਬਾਅਦ ਪਤਨੀ ਨੇ ਸਵੇਰੇ ਰੋਣ ਦਾ ਡਰਾਮਾ ਕੀਤਾ। ਪਤਨੀ ਦਾ ਕਹਿਣਾ ਸੀ ਕਿ ਕੋਈ ਮੇਰੇ ਪਤੀ ਦੀ ਹੱਤਿਆ ਕਰਕੇ ਚਲਿਆ ਗਿਆ। ਸੋਨੂੰ ਦੀ ਪਤਨੀ ਦੇ ਸਾਹਰ ਉਰਫ ਬਲਵਾ ਨਾਲ ਨਜਾਇਜ਼ ਸਬੰਧ ਸਨ। ਦੋਵੇਂ ਭੱਜ ਜਾਣਾ ਚਾਹੁੰਦੇ ਸਨ। ਸੋਨੂੰ ਨੂੰ ਰਾਸਤੇ ‘ਚੋਂ ਹਟਾਉਣ ਲਈ ਉਨ੍ਹਾਂ ਨੇ ਮਿਲ ਕੇ 9 ਸਤੰਬਰ ਦੀ ਰਾਤ ਨੂੰ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਕੇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।