ਨਵੇਂ IPhone 11 ਦੀ ਲਾਂਚਿੰਗ ਤੋਂ ਪਹਿਲਾਂ ਹੀ ਡਾਊਨ ਹੋਇਆ ਐਪਲ ਸਟੋਰ

apple store

ਬੀਤੇ ਦਿਨ ਐਪਲ ਨੇ ਆਪਣੇ ਨਵੇਂ ਆਈ ਫੋਨ ਸੀਰੀਜ਼ ਦੀ ਲਾਂਚਿੰਗ ਕੀਤੀ ਹੈ। ਇਹ ਈਵੈਂਟ ਦਾ ਆਯੋਜਨ ਕੈਲੀਫੋਰਨੀਆ ਵਿੱਚ ਮੌਜੂਦ ਐਪਲ ਪਾਰਕ ਦੇ ਸਟੀਵ ਜਾਬਸ ਥੀਏਟਰ ਵਿੱਚ ਕੀਤਾ ਗਿਆ। ਐਪਲ ਨੇ ਇਸ ਈਵੈਂਟ ਨੂੰ ਲਾਈਵ ਸਟ੍ਰੀਮ ਕਰਨ ਦਾ ਫੈਸਲਾ ਲਿਆ ਸੀ। ਇਹ ਈਵੈਂਟ ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਣਾ ਸੀ। ਇਸ ਈਵੈਂਟ ਦੇ ਸ਼ੁਰੂ ਤੋਂ ਪਹਿਲਾਂ ਹੀ ਕੁੱਝ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ।

ਐਪਲ ਦੇ ਆਈ ਫੋਨ ਸੀਰੀਜ਼ ਦੀ ਲਾਂਚਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਅਚਾਨਕ ਐਪਲ ਸਟੋਰ ਡਾਊਨ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਸਟੋਰ ਦੀ ਹਾਲਤ ਬਹੁਤ ਨਾਜ਼ੁਕ ਹੈ। ਜਦੋ ਅਸੀਂ ਐਪਲ ਸਟੋਰ ਦੀ ਵੈੱਬਸਾਈਟ ਨੂੰ ਓਪਨ ਕਰਦੇ ਹਾਂ ਤਾਂ ਇਥੇ ਸਾਨੂੰ ਇਕ ਸੰਦੇਸ਼ ਦਿਖੇਗਾ। ਜਿਸ ‘ਚ ਲਿਖਿਆ ਹੈ ਕਿ ਤੁਰੰਤ ਵਾਪਸ ਆਵਾਂਗੇ, ਅਸੀਂ ਐਪਲ ਸਟੋਰ ‘ਚ ਕੁਝ ਅਪਡੇਟ ਕਰ ਰਹੇ ਹਾਂ, ਕਿਰਪਾ ਕਰਕੇ ਦੁਆਰਾ ਚੈੱਕ ਕਰੋ।

ਜ਼ਰੂਰ ਪੜ੍ਹੋ: ਮੀਕਾ ਸਿੰਘ ਅਤੇ ਅਕਸ਼ੈ ਕੁਮਾਰ ਨੇ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਦੱਸ ਦਈਏ ਕਿ ਇਸ ਈਵੈਂਟ ਦੌਰਾਨ ਐਪਲ 3 ‘ਤੇ ਆਈ ਫੋਨ ਮਾਡਲਸ ਸੰਭਾਵਿਤ ਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਲਾਂਚ ਕਰਨ ਵਾਲੀ ਹੈ। ਇਸ ਈਵੈਂਟ ਨੂੰ ਐਪਲ ਦੀ ਵੈੱਬਸਾਈਟ ਅਤੇ ਯੂਟਿਊਬ ਜਿਹੇ ਪਲੇਟਫਾਰਮ ‘ਤੇ ਲਾਈਨ ਸਟ੍ਰੀਮ ਕੀਤਾ ਜਾਵੇਗਾ।