ਰੋਜ਼ ਟੁੱਟ ਰਹੇ ਰਿਕਾਰਡ, 24 ਘੰਟਿਆਂ ’ਚ ਸਾਹਮਣੇ ਆਏ 47 ਹਜ਼ਾਰ ਨਵੇਂ ਮਾਮਲੇ

Daily breaking records

ਦੇਸ਼ ’ਚ ਹੁਣ ਰੋਜ਼ਾਨਾ ਕੋਰੋਨਾ ਵਾਇਰਸ (Coronavirus in India) ਨਵੇਂ ਰਿਕਾਰਡ ਤੋੜ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਇਸ ਵਾਇਰਸ ਦੀ ਲਾਗ ਦੇ 46 ਹਜ਼ਾਰ 951 ਮਾਮਲੇ ਸਾਹਮਣੇ ਆਏ ਹਨ, ਜੋ ਇਸ ਸਾਲ ਦੇ ਇੱਕ ਦਿਨ ਵਿੱਚ ਆਉਣ ਵਾਲੇ ਸਭ ਤੋਂ ਵੱਧ ਮਾਮਲੇ (Covid 19 cases) ਹਨ। ਕੱਲ੍ਹ ਕੋਰੋਨਾ ਕਾਰਨ 212 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੱਲ੍ਹ ਹੀ 21 ਹਜ਼ਾਰ 180 ਵਿਅਕਤੀ ਠੀਕ ਵੀ ਹੋਏ ਹਨ।

ਕੁੱਲ ਮਾਮਲੇ – ਇੱਕ ਕਰੋੜ 16 ਲੱਖ 46 ਹਜ਼ਾਰ 81

ਕੁੱਲ ਡਿਸਚਾਰਜ – ਇੱਕ ਕਰੋੜ 11 ਲੱਖ 51 ਹਜ਼ਾਰ 468

ਕੁੱਲ ਐਕਟਿਵ ਕੇਸ – ਤਿੰਨ ਲੱਖ 34 ਹਜ਼ਾਰ 646

ਕੁੱਲ ਮੌਤਾਂ – ਇੱਕ ਲੱਖ 59 ਹਜ਼ਾਰ 967

ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ ਚਾਰ ਕਰੋੜ 50 ਲੱਖ 65 ਹਜ਼ਾਰ 998 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਭਾਵ ICMR ਨੇ ਜਾਣਕਾਰੀ ਦਿੱਤੀ ਹੈ ਕਿ ਪੂਰੇ ਦੇਸ਼ ਵਿੱਚ ਕੋਰੋਨਾ ਦੇ 23 ਕਰੋੜ 44 ਲੱਖ 45 ਹਜ਼ਾਰ 774 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕੱਲ੍ਹ ਪੂਰੇ ਦੇਸ਼ ਵਿੱਚ 8 ਲੱਖ 80 ਹਜ਼ਾਰ 655 ਸੈਂਪਲਾਂ ਦੀ ਜਾਂਚ ਕੀਤੀ ਗਈ।

ਦੇਸ਼ ’ਚ ਐਤਵਾਰ ਨੂੰ ਕੋਰੋਨਾ ਦੇ ਇਸ ਸਾਲ ਦੇ ਹੁਣ ਤੱਕ ਦੇ ਸਭ ਤੋਂ ਵੱਧ 43 ਹਜ਼ਾਰ 846 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਨ੍ਹਾਂ ਨਵੇਂ ਮਾਮਲਿਆਂ ਵਿੱਚੋਂ 83.14 ਫ਼ੀ ਸਦੀ ਮਾਮਲੇ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਤੇ ਮੱਧ ਪ੍ਰਦੇਸ਼ ਤੋਂ ਹਨ।

ਦਿੱਲੀ ’ਚ ਇਸ ਸਾਲ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਇੱਕ ਦਿਨ ਵਿੱਚ 800 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦ ਕਿ ਦੋ ਹੋਰ ਵਿਅਕਤੀਆਂ ਨੇ ਇਸ ਵਾਇਰਸ ਦੀ ਲਾਗ ਕਾਰਨ ਦਮ ਤੋੜ ਦਿੱਤ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ