Cuttack Train Accident: ਸੰਘਣੀ ਧੁੰਦ ਕਾਰਨ ਲੋਕਮਾਨਾ ਐਕਸਪ੍ਰੈਸ ਮਾਲ ਦੀ ਮਾਲਗੱਡੀ ਨਾਲ ਹੋਈ ਭਿਆਨਕ ਟੱਕਰ

cuttack-train-accident-lokmanya-tilak-express-derail-due-to-fog

Cuttack Train Accident: ਮੁੰਬਈ-ਭੁਵਨੇਸ਼ਵਰ ਲੋਕਮਾਨਾ ਤਿਲਕ ਟਰਮੀਨਸ ਐਕਸਪ੍ਰੈਸ ਕਟਕ ਦੇ ਨੇਰਗੁੰਡੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਟੜੀ ਤੋਂ ਉਤਰ ਗਈ। ਰੇਲਗੱਡੀ ਦੇ ਉਤਰਨ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਰੈਸਕਿਊ ਟੀਮ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਅਤੇ ਟੀਮ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ 40 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Lokmanya Tilak Express ਨੇ ਪਿੱਛੇ ਤੋਂ ਇਕ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਰੇਲ ਦੇ 7 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਸਵੇਰੇ ਸੱਤ ਵਜੇ ਦੇ ਕਰੀਬ ਵਾਪਰਿਆ ਅਤੇ ਉਸ ਸਮੇਂ ਬਹੁਤ ਜ਼ਿਆਦਾ ਧੁੰਦ ਸੀ ਜਿਸ ਕਾਰਨ ਵੇਖਣ ਯੋਗਤਾ ਬਹੁਤ ਘੱਟ ਸੀ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਤਕਰੀਬਨ 40 ਯਾਤਰੀ ਜ਼ਖਮੀ ਹੋਏ, ਜਿਨ੍ਹਾਂ ਵਿੱਚ 7 ​​ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। Lokmanya Tilak Express ਮੁੰਬਈ ਤੋਂ ਭੁਵਨੇਸ਼ਵਰ ਜਾ ਰਹੀ ਸੀ ਅਤੇ ਇਹ ਘਟਨਾ ਨੇਰਗੁੰਡੀ ਦੇ ਨਜ਼ਦੀਕ ਵਾਪਰੀ।

ਇਹ ਵੀ ਪੜ੍ਹੋ: CAA ਦੇ ਵਿਰੋਧ ਵਿੱਚ ਰੇਲਵੇ ਵਿਭਾਗ ਦੀ 84 ਕਰੋੜ ਦੀ ਜਾਇਦਾਦ ਸੜ ਕੇ ਸੁਆਹ, ਬੰਗਾਲ ਵਿੱਚ ਹੋਇਆ ਸਭ ਤੋਂ ਵੱਧ ਨੁਕਸਾਨ

ਘਟਨਾ ਦੀ ਜਾਣਕਾਰੀ ਮਿਲਣ ‘ਤੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ’ ਤੇ ਪਹੁੰਚ ਗਏ ਹਨ। ਸੰਘਣੀ ਧੁੰਦ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਕੁਝ ਸਮੱਸਿਆ ਹੋ ਰਹੀ ਹੈ। ਰੇਲਵੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਕਟਕ ਨੰਬਰ 0671-1072 ਹੈ ਅਤੇ ਖੁਦਾ ਰੋਡ ਹੈਲਪਲਾਈਨ ਨੰਬਰ 0674-1072 ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ