Rocket Fired At US Airbase: ਇਰਾਕ ਦੇ ਯੂਐਸ ਏਅਰਬੇਸ ‘ਤੇ ਦਾਗੇ ਰਾਕੇਟ

rocket-fired-at-us-airbase-in-iraq

Rocket Fired At US Airbase: Iraq ਵਿਚ ਇਕ ਵਾਰ ਫਿਰ ਤੋਂ ਅਮਰੀਕੀ ਹਵਾਈ ਸੈਨਾ ਦੇ ਠਿਕਾਣਿਆਂ ‘ਤੇ ਰਾਕੇਟ ਦਾਗੇ ਗਏ ਹਨ। ਨਿਊਜ਼ ਏਜੰਸੀ ਏ.ਐੱਫ.ਪੀ. ਦੇ ਅਨੁਸਾਰ, ਬਗਦਾਦ ਦੇ ਉੱਤਰ ਵਿੱਚ ਇਰਾਕੀ ਹਵਾਈ ਅੱਡੇ ਨੂੰ ਕਾਤਯੁਸ਼ਾ ਰਾਕੇਟ ਨਾਲ ਨਿਸ਼ਾਨਾ ਬਣਾਇਆ ਗਿਆ ਜਿਥੇ ਅਮਰੀਕਾ ਦੀ ਅਗਵਾਈ ਵਿੱਚ ਗੱਠਜੋੜ ਦੀਆਂ ਫੌਜਾਂ ਮੌਜੂਦ ਹਨ। ਇਹ ਜਾਣਕਾਰੀ ਦਿੰਦਿਆਂ ਇਰਾਕੀ ਫੌਜ ਨੇ ਕਿਹਾ ਕਿ ਅਮਰੀਕੀ ਸੈਨਿਕ ਵੀ ਇਸ ਏਅਰਬੇਸ ‘ਤੇ ਤਾਇਨਾਤ ਹਨ।

ਏਐਫਪੀ ਦੇ ਅਨੁਸਾਰ, ਇਰਾਕੀ ਸੈਨਾ ਨੇ ਆਪਣੇ ਬਿਆਨ ਵਿੱਚ ਇਹ ਨਹੀਂ ਦੱਸਿਆ ਕਿ Taji military Base Camp ਉੱਤੇ ਕਿੰਨੇ ਰਾਕੇਟ ਦਾਗੇ ਗਏ ਹਨ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਤਾਜ਼ਾ ਹਮਲਿਆਂ ਨੇ ਦਿਖਾਇਆ ਹੈ ਕਿ Iran ਅਤੇ USA ਵਿਚਾਲੇ ਤਣਾਅ ਹਾਲੇ ਵੀ ਘੱਟ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਈਰਾਨ ਦਾ ਦਾਅਵਾ – ਅਮਰੀਕੀ ਸੈਨਿਕ ਠਿਕਾਣਿਆਂ ‘ਤੇ ਹਵਾਈ ਹਮਲੇ ਵਿਚ 80 ਲੋਕਾਂ ਦੇ ਸਮੇਤ 20 ਅਮਰੀਕੀ ਸੈਨਿਕਾਂ ਦੀ ਮੌਤ

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਹਮਲੇ ਵਿੱਚ ਇਰਾਨੀ ਜਨਰਲ ਕਾਸੀਮ ਸੁਲੇਮਣੀ ਦੀ ਮੌਤ ਤੋਂ ਬਾਅਦ Iraqਵਿੱਚ ਅਮਰੀਕੀ ਸੈਨਿਕ ਅੱਡੇ ‘ਤੇ ਹਮਲਾ ਜਾਰੀ ਹੈ। Iran ਨੇ ਦੋ ਫੌਜੀ ਠਿਕਾਣਿਆਂ ‘ਤੇ ਵੀ ਹਮਲਾ ਕੀਤਾ ਸੀ। ਉਦੋਂ ਤੋਂ, ਇੱਥੇ ਲਗਾਤਾਰ ਹਮਲੇ ਹੋ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਹ ਹਮਲੇ ਇਰਾਕ ਵਿੱਚ ਇਰਾਨ ਸਮਰਥਿਤ ਮਿਲਸ਼ੀਆ ਦੇ ਮੈਂਬਰਾਂ ਦੁਆਰਾ ਕੀਤੇ ਗਏ ਸਨ। ਹਾਲਾਂਕਿ, ਸੁਲੇਮਣੀ ਦੀ ਹੱਤਿਆ ਤੋਂ ਬਾਅਦ, ਈਰਾਨ ਨੇ ਖੇਤਰ ਦੇ ਸਾਰੇ ਸੰਗਠਨਾਂ ਅਤੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਕਰੇ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ