Corona in India: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 97 ਲੋਕਾਂ ਦੀ ਮੌਤ, ਇੱਕ ਦਿਨ ‘ਚ ਸਭ ਤੋਂ ਵੱਧ 4213 ਮਾਮਲੇ ਆਏ ਸਾਹਮਣੇ

corona-outbreak-in-india-daily-death-toll

Corona in India: ਦੇਸ਼ ਵਿੱਚ Coronavirus ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚਾਰ ਹਜ਼ਾਰ 213 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇਕ ਦਿਨ ‘ਚ ਹੁਣ ਤੱਕ ਸਭ ਤੋਂ ਵੱਧ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 67 ਹਜ਼ਾਰ 152 ਵਿਅਕਤੀ ਸੰਕਰਮਿਤ ਹਨ। ਇਸ ਦੇ ਨਾਲ ਹੀ, 2206 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 20 ਹਜ਼ਾਰ 917 ਲੋਕ ਠੀਕ ਵੀ ਹੋ ਗਏ ਹਨ।

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 832, ਗੁਜਰਾਤ ਵਿੱਚ 493, ਮੱਧ ਪ੍ਰਦੇਸ਼ ਵਿੱਚ 215, ਰਾਜਸਥਾਨ ਵਿੱਚ 107, ਉੱਤਰ ਪ੍ਰਦੇਸ਼ ਵਿੱਚ 74, ਆਂਧਰਾ ਪ੍ਰਦੇਸ਼ ਵਿੱਚ 45, ਪੱਛਮੀ ਬੰਗਾਲ ਵਿੱਚ 185, ਤਾਮਿਲਨਾਡੂ ਵਿੱਚ 47, ਤੇਲੰਗਾਨਾ ਵਿੱਚ 30, ਕਰਨਾਟਕ ਵਿੱਚ 31, ਪੰਜਾਬ ਵਿੱਚ 34, ਜੰਮੂ ਅਤੇ ਕਸ਼ਮੀਰ ਵਿੱਚ 9, ਹਰਿਆਣਾ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 6, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 2, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ ਵਿੱਚ 2 ਅਤੇ ਮੇਘਾਲਿਆ ਵਿਚ ਇਕ ਮੌਤ ਹੋਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ