ਕੋਰੋਨਾ ਨੇ ਭਾਰਤ ਵਿੱਚ ਮੌਤ ਦੇ ਸਾਰੇ ਰਿਕਾਰਡ ਤੋੜੇ, ਇੱਕੋ ਦਿਨ 4529 ਮੌਤਾਂ

Corona breaks all death records in india

ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ ਸੀ ਪਰ ਹੁਣ ਭਾਰਤ ਨੇ ਇਹ ਰਿਕਾਰਡ ਵੀ ਤੋੜ ਦਿੱਤਾ ਹੈ। ਅਮਰੀਕਾ ਵਿੱਚ 12 ਜਨਵਰੀ ਨੂੰ ਦੁਨੀਆ ਵਿੱਚ ਸਭ ਤੋਂ ਵੱਧ 4468 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ।

ਪਿੱਛਲੇ 24 ਘੰਟੇ ਵਿੱਚ 267,334 ਨਵੇਂ ਕੋਰੋਨਾ ਕੇਸ ਆਏ ਅਤੇ 4529 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 3,89,851 ਲੋਕ ਕੋਰੋਨਾ ਨਾਲ ਜੰਗ ਲੜ ਸਿਹਤਯਾਬ ਵੀ ਹੋਏ ਹਨ।

ਦੇਸ਼ ਭਰ ‘ਚ 18 ਕਰੋੜ 58 ਲੱਖ 9 ਹਜ਼ਾਰ 302 ਕੋਰੋਨਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 13 ਲੱਖ 12 ਹਜ਼ਾਰ 155 ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ, 20.08 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦਾ ਪੌਜ਼ੇਟਿਵਿਟੀ ਰੇਟ 15 ਫੀਸਦ ਤੋਂ ਵੱਧ ਹੈ।

ਭਾਰਤ ਵਿੱਚ ਹੁਣ ਤੱਕ ਕੁੱਲ੍ਹ ਆਬਾਦੀ ਦਾ ਦੋ ਫੀਸਦ ਤੋਂ ਵੀ ਘੱਟ ਹਿੱਸਾ ਕੋਰੋਨਾ ਨਾਲ ਪ੍ਰਭਾਵਤ ਹੋਇਆ ਹੈ ਅਤੇ 98 ਫੀਸਦ ਆਬਾਦੀ ਅਜੇ ਵੀ ਸੰਕਰਮਣ ਦਾ ਸ਼ਿਕਾਰ ਹੋ ਸਕਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ