ਕੋਟਾ ‘ਚ 100 ਬੱਚਿਆਂ ਦੀ ਹੋਈ ਮੌਤ’ ਤੇ Chief Mayawati ਨੇ Pariyanka Gandhi ਨੂੰ ਦਿੱਤੀ ਨਸੀਹਤ

chief-mayawati-fires-on-priyanka-gandhi

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਕਾਂਗਰਸ ਨਾਲ ਹੱਥ ਮਿਲਾਉਣ ਤੋਂ ਕੰਨੀ ਕਤਰਾ ਰਹੀ ਹੈ ਅਤੇ ਕਾਂਗਰਸ ‘ਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਮਾਇਆਵਤੀ ਨੇ ਰਾਜਸਥਾਨ ਦੇ ਕੋਟਾ ‘ਚ ਬੱਚਿਆਂ ਦੀ ਮੌਤ’ ਤੇ ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ Pariyanka Gandhi ਵਾਡਰਾ ‘ਤੇ ਨੂੰ ਨਸੀਹਤ ਦਿੱਤੀ ਹੈ। ਮਾਇਆਵਤੀ ਨੇ ਵੀਰਵਾਰ ਸਵੇਰੇ ਇਸ ਮੁੱਦੇ ਨੂੰ ਲੈ ਕੇ ਟਵਿੱਟਰ ਤੇ ਤਿੰਨ ਟਵੀਟ ਕੀਤੇ ਹਨ।

ਮਾਇਆਵਤੀ ਨੇ ਵੀਰਵਾਰ ਨੂੰ ਟਵੀਟ ਕੀਤਾ। ਉਸਨੇ Pariyanka Gandhi ‘ਤੇ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਕਾਂਗਰਸ ਦੀ ਜਨਰਲ ਸਕੱਤਰ ਉੱਤਰ ਪ੍ਰਦੇਸ਼ ਦੇ ਤਰਾਂ ਰਾਜਸਥਾਨ ਦੇ ਵਿੱਚ ਵੀ ਪੀੜਤਾਂ ਨੂੰ ਮਿਲਦੀ। ਮਾਇਆਵਤੀ ਨੇ ਕੋਟਾ ਘੁਟਾਲੇ ਲਈ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ।

ਮਾਇਆਵਤੀ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕੋਟਾ ਵਿੱਚ ਲਗਭਗ 100-110 ਬੱਚਿਆਂ ਦੀ ਮੌਤ ਦਾ ਹਵਾਲਾ ਦਿੰਦਿਆਂ ਇਸ਼ਾਰਿਆਂ ਵਿੱਚ Pariyanka Gandhi ਨੂੰ ਟਵੀਟ ਕੀਤਾ। ਮਾਇਆਵਤੀ ਨੇ ਕਿਹਾ ਕਿ ਬੱਚਿਆਂ ਦੀ ਮੌਤ ‘ਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਖ਼ਾਸਕਰ ਮਹਿਲਾ ਜਨਰਲ ਸੱਕਤਰ ਦੀ ਚੁੱਪੀ ਦੁੱਖ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੈ ਉਹ ਉੱਤਰ ਪ੍ਰਦੇਸ਼ ਦੀ ਤਰਾਂ ਉਹਨਾਂ ਮਾਵਾਂ ਨੂੰ ਮਿਲਦੀ, ਜਿਨ੍ਹਾਂ ਦੀ ਗੋਦ ਸਿਰਫ ਇਹਨਾਂ ਦੀ ਪਾਰਟੀ ਕਰਕੇ ਉੱਜੜ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ