New Year ਦੀ ਪਾਰਟੀ ਲਈ ਲੁੱਟਿਆ ਮੈਡੀਕਲ ਸਟੋਰ, ਚਾਕੂ ਦੇ ਕਾਗਜ਼ ਨੇ ਪਹੁੰਚਾਇਆ ਜੇਲ੍ਹ

robbed-medical-store-for-a-new-years-party7458

ਇੱਥੇ ਕਈ ਵਾਰਦਾਤਾਂ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਬਦਮਾਸ਼ ਵੀ ਫੜੇ ਜਾਂਦੇ ਹਨ। ਪਰ ਦੁਆਰਕਾ ਸਾਊਥ ਥਾਣੇ ਦੀ ਪੁਲਿਸ ਟੀਮ ਨੇ ਬਹੁਤ ਵਿਗਿਆਨਕ ਢੰਗ ਨਾਲ ਜਾਂਚ ਕਰਕੇ ਮੈਡੀਕਲ ਸਟੋਰ ਦੀ ਹੋਈ ਲੁੱਟ ਦਾ ਇਕ ਸਨਸਨੀਖੇਜ਼ ਮਾਮਲੇ ਦਾ ਪਰਦਾ ਫਾਸ ਕੀਤਾ ਹੈ। ਪੁਲਿਸ ਨੇ ਬਦਮਾਸ਼ ਨੂੰ ਚਾਕੂ ਦੇ ਕਾਗਜ਼ ਉੱਤੇ ਲੱਗੇ ਬਾਰਕੋਡ ਦੀ ਮਦਦ ਨਾਲ ਲੱਭ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਦੋਸ਼ੀ ਪਹਿਲਾਂ ਉਸੇ ਮੈਡੀਕਲ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਇਹ ਲੁੱਟ New Year ਦੀ ਪਾਰਟੀ ਮਨਾਉਣ ਲਈ ਕੀਤੀ ਸੀ।

ਦੁਆਰਕਾ ਦੇ ਡੀਸੀਪੀ ਐਂਟੋ ਅਲਫੋਂਸ ਨੇ ਦੱਸਿਆ ਕਿ ਲੁੱਟ ਦਾ ਇਹ ਮਾਮਲਾ ਦੁਆਰਕਾ ਸੈਕਟਰ 9 ਦਾ ਹੈ। ਜਿਥੇ ਇਕ ਬਦਮਾਸ਼ ਨੇ ਅਪੋਲੋ ਫਾਰਮੇਸੀ ਦੀ ਦੁਕਾਨ ‘ਤੇ ਚਾਕੂ ਦਿਖਾ ਕੇ ਲੁੱਟ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸਨੇ ਲੁੱਟ ਤੋਂ ਪਹਿਲਾਂ ਦਵਾਈ ਲੈਣ ਲਈ ਆਪਣਾ ਮੂੰਹ ਢਕਿਆ ਹੋਇਆ ਸੀ। ਇਸ ਤੋਂ ਬਾਅਦ ਜਿਵੇਂ ਹੀ ਕੋਈ ਮੌਕਾ ਦਿਖਾਈ ਦਿੱਤਾ, ਉਸਨੇ ਦੁਕਾਨਦਾਰ ਨੂੰ ਚਾਕੂ ਨਾਲ ਡਰਾਇਆ ਅਤੇ ਸ਼ਟਰ ਸੁੱਟਣ ਲਈ ਕਿਹਾ। ਉਸ ਤੋਂ ਬਾਅਦ ਮੁਲਜ਼ਮ ਉਥੋਂ 70 ਹਜ਼ਾਰ ਦੀ ਨਕਦੀ ਅਤੇ ਤਿੰਨ ਹਜ਼ਾਰ ਦੀਆਂ ਦਵਾਈਆਂ ਲੁੱਟ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਯੋਗੀ ਸਰਕਾਰ ‘ਤੇ ਹਮਲਾ- ਕਿਹਾ ਯੂ ਪੀ ਦੀ ਪੁਲਿਸ ਬਦਲਾ ਲੈਣ ਦੀ ਭਾਵਨਾ ਨਾਲ ਕਰ ਰਹੀ ਹੈ ਕੰਮ

ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਦੁਆਰਕਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਡੀਸੀਪੀ ਐਂਟੋ ਅਲਫੋਂਸ ਨੇ ਦੱਸਿਆ ਕਿ ਫਾਰਮੇਸੀ ਦੀ ਦੁਕਾਨ ਵਿੱਚ ਲੁੱਟ ਦੇ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਸੀ। ਇਸ ਵਿੱਚ ਐਸਐਚਓ ਰਾਮ ਨਿਵਾਸ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਰਾਕੇਸ਼, ਮੁਕੇਸ਼, ਵਿਕਾਸ ਕੁਮਾਰ, ਵਿਕਾਸ ਪਿਲਾਨੀਆ, ਹੈਡ ਕਾਂਸਟੇਬਲ ਸਮੈ ਸਿੰਘ ਦੀ ਟੀਮ ਬਣਾਈ ਗਈ।

ਪੁਲਿਸ ਟੀਮ ਨੂੰ ਦੁਕਾਨ ਦੇ ਬਾਹਰ ਚਾਕੂ ਦਾ ਇੱਕ ਰੈਪਰ ਮਿਲਿਆ ਜੋ ਕਿ ਦਿੱਲੀ ਮਾਰਟ ਦਾ ਨਿੱਕਲਿਆ। ਜਾਂਚ ਵਿਚ ਪਤਾ ਲੱਗਿਆ ਕਿ ਦਿੱਲੀ ਵਿਚ 21 ਦੁਕਾਨਾਂ ਹਨ। ਪੁਲਿਸ ਟੀਮ ਨੇ ਹਰ ਇਕ ਦੀ ਨੇੜਿਓਂ ਜਾਂਚ ਕੀਤੀ। ਉਥੇ ਪਹੁੰਚਣ ‘ਤੇ ਪਤਾ ਲੱਗਿਆ ਕਿ ਇਸ ਦੁਕਾਨ ਤੋਂ ਚਾਕੂ ਖਰੀਦਿਆ ਗਿਆ ਸੀ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਪੇਟੀਐਮ ਤੋਂ ਉਸ ਚਾਕੂ ਨੂੰ ਖਰੀਦਣ ਲਈ ਭੁਗਤਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਫੜ੍ਹ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ