BJP ਸਾਂਸਦ ਬੋਲੀ-ਕਿਸਾਨ ਅੰਦੋਲਨ ਵਿਚ AK-47 ਲੈ ਕੇ ਬੈਠੇ ਨੇ ਖਾਲਿਸਤਾਨੀ

BJP-MP-speaks--Khalistani-carrying-AK-47-in-peasant-movement

BJP ਸਾਂਸਦ ਬੋਲੀ- ਕਿਸਾਨ ਅੰਦੋਲਨ ਵਿਚ AK-47 ਲੈ ਕੇ ਬੈਠੇ ਨੇ ਖਾਲਿਸਤਾਨੀ

ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਜਾਰੀ ਹੈ। ਇਸ ਦੌਰਾਨ ਭਾਜਪਾ ਦੇ ਕਈ ਨੇਤਾ ਕਿਸਾਨਾਂ ਤੇ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ। ਰਾਜਸਥਾਨ ਦੇ ਦੌਸਾ ਤੋਂ ਭਾਜਪਾ ਐਮਪੀ ਜਸਕੌਰ ਮੀਨਾ ਨੇ ਵਿਰੋਧ ਕਰ ਰਹੇ ਕਿਸਾਨਾਂ ਦੀ ਤੁਲਨਾ ਖਾਲਿਸਤਾਨੀਆਂ ਨਾਲ ਕੀਤੀ।

 

ਕਿਸਾਨ ਅੰਦੋਲਨ ਨੂੰ ਲੈ ਕਿ ਭਾਜਪਾ ਸਾਂਸਦ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਗਪੁਰਸ਼ ਹਨ। ਜੋ ਦੇਸ਼ ਨੂੰ ਬਦਲਣਾ ਚਾਹੁੰਦੇ ਹਨ ਤੇ ਖੇਤੀ ਕਾਨੂੰਨ ਇਸੇ ਦਿਸ਼ਾ ਵੱਲ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਅੱਤਵਾਦੀ AK-47 ਲੈ ਕੇ ਬੈਠੇ ਹਨ। ਜੋ ਉਥੇ ਬੈਠੇ ਹਨ, ਉਹ ਖਾਲਿਸਤਾਨੀ ਹਨ।

 

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਭਾਜਪਾ ਆਗੂ ਕਿਸਾਨਾਂ ਦੇ ਸੰਘਰਸ਼ ਬਾਰੇ ਅਜਿਹੀਆਂ ਟਿੱਪਣੀਆਂ ਕਰ ਚੁੱਕੇ ਹਨ। ਇਸ ਟਕਰਾਅ ਨੂੰ ਖਾਲਿਸਤਾਨੀਆਂ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਬਰਡ ਫਲੂ ਵਰਗੀਆਂ ਬਿਮਾਰੀਆਂ ਨੂੰ ਵੀ ਕਿਸਾਨਾਂ ਦੇ ਸੰਘਰਸ਼ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ