Bihar Election Results: NDA ਨੇ ਬਿਹਾਰ ਵਿੱਚ ਲਹਿਰਾਇਆ ਜਿੱਤ ਦਾ ਝੰਡਾ

Bihar Election Results: ਬਿਹਾਰ ਦੇ ਲੋਕਾਂ ਨੇ ਆਖਿਰ ਇਹ ਫੈਸਲਾ ਹੀ ਕਰ ਲਿਆ ਹੈ ਕਿ ਸੂਬੇ ਵਿੱਚ ਅਗਲੀ ਸਰਕਾਰ ਕੌਣ ਬਣਾਏਗੀ। ਨਤੀਜੇ ਦੱਸਦੇ ਹਨ ਕਿ NDA ਬਿਹਾਰ ਵਿੱਚ ਸੱਤਾ ਸੰਭਾਲੇਗੀ। ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕੀਤੇ ਹਨ।

ਐਨਡੀਏ ਵਿਚ ਭਾਜਪਾ ਕੋਲ 74 ਸੀਟਾਂ ਹਨ। ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ਵੀਆਈਪੀ 4 ਸੀਟਾਂ ਮਿਲੀਆਂ ਅਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਂਗਠਜੋੜ ਵਿੱਚ ਆਰਜੇਡੀ ਨੂੰ 76, ਕਾਂਗਰਸ ਨੂੰ 19 ਸੀਟਾਂ ਮਿਲੀਆਂ ਅਤੇ 16 ਸੀਟਾਂ ਮਿਲੀਆਂ ਹਨ। ਅੰਕੜਿਆਂ ਅਨੁਸਾਰ ਐਨਡੀਏ ਕੋਲ 125 ਸੀਟਾਂ ਆਇਆ ਹਨ। ਸ਼ੁਰੂਆਤੀ ਜੰਗ ਵਿੱਚ ਅੱਗੇ ਚਾਲ ਰਹੇ ਮਹਾਂਗਠਜੋੜ 111 ਦੇ ਆੰਕੜੇ ਤੇ ਹੀ ਰੁਕ ਗਿਆ।

ਅੰਤਿਮ ਅੰਕੜਿਆਂ ਅਨੁਸਾਰ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਵਿੱਚ ਇਕ ਵਾਰ ਫਿਰ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਅੰਕੜਿਆਂ ਅਨੁਸਾਰ ਐਨਡੀਏ ਕੋਲ 125 ਸੀਟਾਂ ਹਨ।

ਸਭ ਤੋਂ ਵੱਧ ਵੋਟਾਂ ਸ਼ੇਅਰ ਦੀ ਗੱਲ ਕਰੀਏ ਤਾਂ ਆਰਜੇਡੀ ਦੇ ਖਾਤੇ ਵਿੱਚ 23.1 ਪ੍ਰਤੀਸ਼ਤ ਵੋਟਾਂ ਪਈਆਂ। ਕਾਂਗਰਸ ਦੇ ਸ਼ੇਅਰ ਵਿਚ 9.48 ਪ੍ਰਤੀਸ਼ਤ, 1.48 ਪ੍ਰਤੀਸ਼ਤ ਲੈਫਟ ਦੇ ਸ਼ੇਅਰ ਵਿੱਚ ਗਏ। ਐਨਡੀਏ ਵਿਚ ਭਾਜਪਾ ਨੂੰ 19.46 ਅਤੇ ਜੇਡੀਯੂ ਨੇ 15.38 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ