SIT ਨੇ ਕੀਤਾ ਵੱਡਾ ਖੁਲਾਸਾ, ਕਾਨਪੁਰ ਵਿੱਚ ਹੋਏ 1984 ਸਿੱਖ ਵਿਰੋਧੀ ਦੰਗਿਆਂ ਦੀਆਂ ਫਾਈਲਾਂ ਗੁੰਮ

1984-anti-sikh-riots-files-missing

SIT ਨੇ ਕਾਨਪੁਰ ਵਿੱਚ ਹੋਏ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। SIT ਦਾ ਕਹਿਣਾ ਹੈ ਕਿ ਕਾਨਪੁਰ ਵਿੱਚ ਹੋਏ 1984 ਦਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਕਤਲ, ਲੁੱਟ-ਖੋਹ ਦੇ ਸਬੂਤ ਦੀਆਂ ਫਾਈਲਾਂ ਕਾਨਪੁਰ ਦੇ ਸਰਕਾਰੀ ਰਿਕਾਰਡ ਵਿੱਚੋਂ ਗੁੰਮ ਹੋ ਗਈਆਂ ਹਨ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਕਾਨਪੁਰ ਵਿੱਚ ਸੈਂਕੜੇ ਸਿੱਖਾਂ ਦਾ ਕਤਲ ਹੋਇਆ ਸੀ। ਦਿੱਲੀ ਦੇ ਦੰਗਿਆਂ ਤੋਂ ਬਾਅਦ ਕਾਨਪੁਰ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਸਿੱਖਾਂ ਦਾ ਕਤਲ ਹੋਇਆ ਸੀ।

ਕਾਨਪੁਰ ਵਿੱਚ 31 ਅਕਤੂਬਰ 1984 ਨੂੰ ਹੋਏ ਦੰਗੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਨ। ਸੂਬਾ ਸਰਕਾਰ ਵੱਲੋਂ 1984 ਸਿੱਖ ਵਿਰੋਧੀ ਦੰਗਿਆਂ ਦੀ ਮੁੜ ਤੋਂ ਜਾਂਚ ਕਰਨ ਦੇ ਲਈ ਇੱਕ SIT ਨਾਮ ਦੀ ਟੀਮ ਸੰਗਠਿਤ ਕੀਤੀ ਗਈ। ਜਦੋ SIT ਟੀਮ ਨੇ ਕਾਨਪੁਰ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਕਤਲ,ਲੁੱਟ-ਖੋਹ,ਹੱਤਿਆ ਕਰਨ ਅਤੇ ਜਾਨੋ ਮਾਰਨ ਦੀ ਧਮਕੀ ਦੇ ਕੇਸਾਂ ਨੂੰ ਲੈ ਕੇ ਲਗਭਗ 1250 ਕੇਸ ਦਰਜ ਹੋਏ ਸਨ।

ਜ਼ਰੂਰ ਪੜ੍ਹੋ: ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ.ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਣੇਗੀ ਖਾਲਸਾ ਯੂਨੀਵਰਸਿਟੀ

SIT ਨੇ ਕੇਸਾਂ ਦੀਆਂ ਫਾਈਲਾਂ ਨੂੰ ਦੇਖਦੇ ਹੋਏ ਖੁਲਾਸਾ ਕੀਤਾ ਹੈ ਕਿ ਜੋ ਇਹਨਾਂ ਵਿੱਚ ਗੰਭੀਰ ਕੇਸ ਸਨ ਉਹਨਾਂ ਦੀਆਂ ਫਾਈਲਾਂ ਗੁੰਮ ਹਨ। SIT ਨੇ ਜਾਂਚ ਦੀ ਸ਼ੁਰੂਆਤ ਵਿੱਚ ਸਿਰਫ 38 ਅਪਰਾਧਾਂ ਨੂੰ ਹੀ ਗੰਭੀਰ ਮੰਨਿਆ ਸੀ ਜਿੰਨ੍ਹਾਂ ਵਿੱਚੋਂ 26 ਅਪਰਾਧਾਂ ਦੀ ਜਾਂਚ ਪੁਲਿਸ ਬੰਦ ਕਰ ਚੁੱਕੀ ਹੈ। ਐੱਸ. ਆਈ. ਟੀ. ਨੇ ਇਨ੍ਹਾਂ ਮਾਮਲਿਆਂ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ, ਤਾਂ ਕਿ ਦੋਸ਼ੀ ਬਚ ਨਾ ਸਕਣ। ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ ਅਤੁਲ ਨੇ ਕਿਹਾ ਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਪੁਲਸ ਨੇ ਸਬੂਤਾਂ ਦੀ ਘਾਟ ‘ਚ ਕਤਲ ਦੇ ਮਾਮਲੇ ਬੰਦ ਕਰ ਦਿੱਤੇ ਜਾਂ ਉਨ੍ਹਾਂ ਨੇ ਕੋਰਟ ‘ਚ ਦੋਸ਼ ਪੱਤਰ ਦਾਇਰ ਕੀਤੇ।