ਜੀਐਸਟੀ ਘਟੱਣ ਨਾਲ 1 ਜਨਵਰੀ ਤੋਂ ਇਹ ਚੀਜ਼ਾਂ ਮਿਲਣਗੀਆਂ ਸਸਤੀਆਂ

gst to get cheaper

ਨਵੀਂ ਦਿੱਲੀ: ਆਮ ਆਦਮੀ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਰਕਾਰ ਨੇ ਇੱਕ ਜਨਵਰੀ ਤੋਂ ਸਿਨੇਮਾ ਟਿਕਟ, 32 ਇੰਚ ਤਕ ਦਾ ਟੇਲੀਵੀਜ਼ਨ ਅਤੇ ਮਾਨੀਟਰ ਸਕਰੀਨ ਸਮੇਤ 23 ਚੀਜ਼ਾਂ ਅਤੇ ਸੇਵਾਵਾਂ ‘ਤੇ ਜੀਐਸਟੀ ਘੱਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਾਲ ਅੇਤ ਸੇਵਾ ਟੇਕਸ ਕੌਂਸਲ ਨੇ 22 ਦਸੰਬਰ ਨੂੰ ਹੋਈ ਬੈਠਕ ‘ਚ 23 ਚੀਜ਼ਾਂ ‘ਤੇ ਟੇਕਸ ਰੇਟ ਨੂੰ ਘੱਟ ਕਰਨ ਦਾ ਫੈਸਲਾ ਲਿਆ ਸੀ।

ਇਸ ਲਿਸਟ ‘ਚ ਟੇਲੀਵੀਜਨ, ਮਾਨੀਟਰ ਸਕਰੀਨ, ਪਾਵਰ ਬੈਂਕ ਜਿਹੀਆਂ ਚੀਜ਼ਾਂ ਸ਼ਾਮਲ ਹਨ। ਮੰਗਲਵਾਰ ਇੱਕ ਜਨਵਰੀ ਤੋਂ ਗਾਹਕਾਂ ਨੂੰ ਇਹ ਚੀਜ਼ਾਂ ਘੱਟ ਕੀਮਤਾਂ ‘ਚ ਮਿਲਣਗੀਆਂ। ਪਿਛਲੀ ਬੈਠਕ ‘ਚ ਇਨ੍ਹਾਂ ਚੀਜ਼ਾਂ ਤੋਂ ਜੀਐਸਟੀ 28 ਫੀਸਦ ਤੋਂ ਘੱਟ ਕੀਤਾ ਗਿਆ ਸੀ, ਕੁਝ ‘ਤੇ ਜੀਐਸਟੀ 18 ਫੀਸਦ ਅਤੇ ਕੁਝ ‘ਤੇ 12 ਫੀਸਦ ਜੀ ਐਸ ਟੀ ਰਹਿ ਗਿਆ ਹੈ।

ਇਸ ਤੋਂ ਇਲਾਵਾ 100 ਰੁਪਏ ਦੀ ਸਿਨੇਮਾ ਟਿਕਟ ‘ਤੇ ਹੁ 18 ਫੀਸਦ ਦੀ ਥਾਂ 1 ਫੀਸਦ ਜੀ ਐਸ ਟੀ ਅਤੇ 100 ਰੁਪਏ ਤੋਂ ਜ਼ਿਆਦਾ ਸਿਨੇਮਾ ਟਿਕਟ ‘ਤੇ 28 ਦੀ ਥਾਂ 18 ਫੀਸਦ ਜੀਐਸਟੀ ਲਗੇਗਾ।

Source:AbpSanjha