ਮੋਗਾ-ਬਰਨਾਲਾ ਰੋਡ ਤੇ ਬਲੈਰੋ ਗੱਡੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ 5 ਜ਼ਖਮੀ

moga-barnala-road-accident

ਮੋਗਾ: ਵਿਆਹ ਸਮਾਗਮ ਤੋਂ ਪਰਤ ਰਹੀ ਮੋਗਾ ਤੋਂ ਬਰਨਾਲਾ ਜਾ ਰਹੀ ਬਲੈਰੋ ਗੱਡੀ ਅਚਾਨਕ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਬੀਤੀ ਦੇਰ ਰਾਤ ਮੋਗਾ-ਬਰਨਾਲਾ ਹਾਈਵੇਅ ਤੇ ਸਥਿਤ ਪਿੰਡ ਬੌਡੇ ਵਿਖੇ ਹੋਇਆ।

moga-barnala-road-accident

ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਬਿਲਾਸਪੁਰ ਕਸਬੇ ਦੇ ਵਿੱਚ ਇਸ ਬਲੈਰੋ ਗੱਡੀ ਅਤੇ ਬੱਸ ਦੀ ਟੱਕਰ ਆਹਮੋ-ਸਾਹਮਣੇ ਹੋ ਗਈ । ਜਿਸ ਦੇ ਨਾਲ ਬਹੁਤ ਹੀ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਇਹਨਾਂ 5 ਲੋਕਾਂ ਦੇ ਵਿੱਚੋਂ 3 ਲੋਕਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿੰਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਜ਼ਰੂਰ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ

ਇਸ ਭਿਆਨਕ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਗਿਆ। ਹਾਦਸੇ ਦੇ ਦੌਰਾਨ ਨਿਹਾਲ ਸਿੰਘ ਵਾਲਾ ਦੇ ਡੀ.ਐੱਸ.ਪੀ. ਨੇ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।