Corona in Australia: ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, Corona ਦੇ ਕੇਸ ਘਟਣ ਕਰਕੇ ਲੱਖਾਂ ਵਿਦਿਆਰਥੀ ਪਰਤੇ ਸਕੂਲ

millions-of-kids-in-australia-return-to-schools

Corona in Australia: ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਪਰ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਨੂੰ ਠੱਲ ਪੈਂਦੀ ਦਿਖ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆਂ ਦੇ ਕੁਝ ਇਲਾਕਿਆਂ ਵਿਚ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਲੱਖਾਂ ਵਿਦਿਆਰਥੀ ਪੜਾਈ ਲਈ ਪਰਤੇ ਹਨ। ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਸ ਤੇ ਕੁਈਨਸਲੈਂਡ ਸਣੇ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦੇ ਕਈ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤਾਂ ਕਿ ਬੱਚੇ ਫੇਸ-ਟੂ-ਫੇਸ ਅਧਿਆਪਕਾਂ ਤੋਂ ਸਿਖਿਆ ਲੈ ਸਕਣ। ਕੁਈਨਸਲੈਂਡ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਸੋਮਵਾਰ ਨੂੰ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਕ ਮਹੱਤਵਪੂਰਨ ਹੁਕਮ ਮੰਨਣਾ ਪਵੇਗਾ ਕਿ ਜੇਕਰ ਬੀਮਾਰ ਹੋ ਤਾਂ ਘਰੇ ਰਹੋ। ਉਨ੍ਹਾਂ ਕਿਹਾ ਕਿ ਅਸੀਂ ਅਜੇ ਇਸ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲੇ ਹਾਂ। ਸਾਨੂੰ ਅਜੇ ਵੀ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ