Corona in Jalandhar: ਜਲੰਧਰ ਵਿੱਚ Corona ਕਾਰਨ ਹੋਈ 8ਵੀਂ ਮੌਤ, ਮਰੀਜ਼ ਨੇ CMC ਵਿੱਚ ਤੋੜਿਆ ਦਮ

jalandhar-rpf-man-dead-in-ludhiana-cmc

Corona in Jalandhar: ਕੋਰੋਨਾ ਵਾਇਰਸ ਦੇ ਕਾਰਨ ਅੱਜ ਜਲੰਧਰ ਦੇ ਇਕ ਹੋਰ ਵਾਸੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲਧਿਆਣਾ ਦੇ ਸੀ. ਐੱਮ. ਸੀ. ਹਸਪਤਾਲ ‘ਚ ਦਾਖਲ ਜਲੰਧਰ ਦੇ ਰਹਿਣ ਵਾਲੇ ਕੋਰੋਨਾ ਪਾਜ਼ੇਟਿਵ ਆਰ. ਪੀ. ਐੱਫ. ਜਵਾਨ ਨੇ ਦਮ ਤੋੜ ਦਿੱਤਾ। ਇਸ ਦੀ ਪੁਸ਼ਟੀ ਸੀ. ਐੱਮ. ਓ. ਰਾਜੇਸ਼ ਬੱਗਾ ਨੇ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਉਕਤ ਜਵਾਨ ਜਲੰਧਰ ਦੇ ਕਰੋਲ ਬਾਗ ਦਾ ਰਹਿਣ ਵਾਲਾ ਸੀ ਅਤੇ ਉਹ 20 ਮਈ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਮ੍ਰਿਤਕ ਕਰੀਬ 49 ਸਾਲ ਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਜਵਾਨ ਨੂੰ ਪਹਿਲਾਂ ਲੁਧਿਆਣਾ ਦੇ ਹੀ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਨਿਮੋਨੀਆ ਦੀ ਸ਼ਿਕਾਇਤ ਹੋਣ ਕਰਕੇ ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸੀ. ਐੱਮ. ਸੀ. ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ