Ludhiana Weather News: ਮੀਂਹ ਤੇ ਹਨ੍ਹੇਰੀ ਨਾਲ ਲੋਕ ਨੂੰ ਮਿਲੀ ਗਰਮੀ ਤੋਂ ਰਾਹਤ, ਪਾਰਾ ਨੀਚੇ ਡਿਗਿਆ

Ludhiana Weather News: ਲੁਧਿਆਣਾ (ਸਲੂਜਾ) : ਬੀਤੇ ਦਿਨ ਲੁਧਿਆਣਾ ‘ਚ ਮੌਸਮ ਨੇ ਕਰਵਟ ਬਦਲੀ। ਜਿਥੇ ਸਵੇਰੇ ਮੌਸਮ ਕਾਫੀ ਗਰਮ ਸੀ। ਸੂਰਜ ਦੇਵਤਾ ਅੱਗ ਬਰਸ਼ਾ ਰਹੇ ਸਨ। ਗਰਮ ਹਵਾਵਾਂ ਚਲ ਰਹੀਆਂ ਸੀ। ਦੁਪਹਿਰ ਹੁੰਦੇ-ਹੁੰਦੇ ਤੇਜ਼ ਹਵਾਵਾਂ ਚੱਲਣ ਲੱਗ ਪਿਆ। ਜੋ ਕਿ ਧੂੜ ਭਰੀ ਹਨ੍ਹੇਰੀ ਚ ਬਦਲ ਗਈ। ਹਨ੍ਹੇਰੀ ਨਾਲ ਸੂਰਜ ਦੇਵਤਾ ਤੇ ਧੂੜ ਦੀ ਚਾਦਰ ਪੈ ਗਈ ਅਤੇ ਦਿਨ ਦੇ ਸਮੇ ਹੀ ਹਨੇਰਾ ਹੋ ਗਿਆ। ਜਿਥੇ ਹਨ੍ਹੇਰੀ ਨੇ ਗਰਮੀ ਤੋਂ ਰਾਹਤ ਦਿਤੀ ਉਥੇ ਹੀ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

weather

ਹਨ੍ਹੇਰੀ ਦੇ ਨਾਲ ਨਾਲ ਬਾਰਿਸ਼ ਵੀ ਹੋਣ ਲੱਗ ਪਾਈ ਜਿਦੇ ਨਾਲ ਤਾਪਮਾਨ 5 ਡਿਗਰੀ ਡਿੱਗ ਗਿਆ ਸਵੇਰੇ ਤਾਪਮਾਨ 44 ਡਿਗਰੀ ਸੈਲਸੀਅਸ ਤੇ ਸ਼ਾਮ ਤਕ 39 ਡਿਗਰੀ ਸੈਲਸੀਅਸ ਤੇ ਆ ਗਿਆ। ਜਿਸ ਨਾਲ ਲੁਧਿਆਣਵੀਆਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ। ਜਿਥੇ ਇਸ ਧੂੜ ਭਰੀ ਹਨ੍ਹੇਰੀ ਤੇ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਤੀ ਹੈ ਉਥੇ ਹੀ ਪਾਵਰਕਾਮ ਦੀਆ ਪਰੇਸ਼ਾਨੀਆਂ ਵਦਾ ਦਿਤੀਆਂ ਨੇ। ਜ਼ਿਆਦਾਤਰ ਇਲਾਕਿਆਂ ਚ ਹਨ੍ਹੇਰੀ ਤੇ ਬਾਰਿਸ਼ ਕਰਕੇ ਬਿਜਲੀ ਗੁੱਲ ਹੋ ਗਈ ਅਤੇ ਬਲੈਕ ਆਊਟ ਵਰਗੇ ਹਾਲਾਤ ਬਣ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।