WHO Breaking News: WHO ਨੇ ਰੂਸ ਨੂੰ ਕੀਤਾ ਅਲਰਟ, ਵੈਕਸੀਨ ਵਿੱਚ ਕੀਤੀ ਤੇਜ਼ੀ ਪੈ ਸਕਦੀ ਹੈ ਭਾਰੀ

who-warns-russia-due-to-corona-vaccine-haste
WHO Breaking News: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੀਤੇ ਦਿਨ ਐਲਾਨ ਕੀਤਾ ਕਿ, ‘ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਦੇਸ਼ ਵਿਚ ਰਜਿਸਟਰਡ ਵੀ ਕਰਾ ਲਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਧੀ ਨੂੰ ਪਹਿਲੀ ਵੈਕਸੀਨ ਲੁਆਈ ਗਈ ਹੈ ਅਤੇ ਉਹ ਬਿਲਕੁੱਲ ਠੀਕ ਹੈ।’ ਹਾਲਾਂਕਿ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਰੂਸ ਨੂੰ ਵੈਕਸੀਨ ਦੇ ਮਾਮਲੇ ਵਿਚ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ ਹੈ ਅਤੇ ਉਸ ਦੇ ਇਸ ਰਵੱਈਏ ਨੂੰ ਖ਼ਤਰਨਾਕ ਵੀ ਦੱਸਿਆ ਹੈ। ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਅਜੇ ਤੱਕ ਰੂਸ ਵੱਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: Lebanon Breaking News: ਲੇਬਨਾਨ ਵਿੱਚ ਹੋਏ ਧਮਾਕੇ ਨੇ ਸਰਕਾਰ ਨੂੰ ਲਿਆ ਆਪਣੀ ਲਪੇਟ ਵਿੱਚ, ਪੂਰੀ ਕੈਬਿਨਟ ਨੇ ਦਿੱਤਾ ਅਸਤੀਫ਼ਾ

ਰੂਸ ਨੇ ਵੈਕਸੀਨ ਦਾ ਨਾਮ ਆਪਣੇ ਪਹਿਲਾਂ ਸੈਟੇਲਾਈਟ ‘ਸਪੁਤਨਿਕ V’ ਦੇ ਨਾਮ ‘ਤੇ ਰੱਖਿਆ ਹੈ। ਰੂਸੀ ਆਟੋਨੋਮਸ ਵੈਲਥ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਲਈ 1 ਅਰਬ ਡੋਜ ਲਈ ਉਨ੍ਹਾਂ ਨੂੰ 20 ਤੋਂ ਜ਼ਿਆਦਾ ਦੇਸ਼ਾਂ ਤੋਂ ਬੇਨਤੀ ਮਿਲ ਚੁੱਕੀ ਹੈ। ਉੱਧਰ WHO ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ ਨਾਲ ਵੈਕਸੀਨ ਅਤੇ ਟੈਸਟਿੰਗ ਦੀ ਪ੍ਰਕਿਰਿਆ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਹੀ ਨਹੀਂ ਕੀਤੀ ਹੈ। WHO ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੀ ਟੈਸਟਿੰਗ ਨੂੰ ਲੈ ਕੇ ਸ਼ੱਕ ਹੈ। ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਿਅਰ ਨੇ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਖ਼ਤਰਨਾਕ ਮੰਨਣਾ ਹੀ ਪਵੇਗਾ।

who-warns-russia-due-to-corona-vaccine-haste

ਦੱਸ ਦੇਈਏ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਵਿਚ ਹੁਣ ਵੱਡੇ ਪੈਮਾਨੇ ‘ਤੇ ਲੋਕਾਂ ਨੂੰ ਇਹ ਵੈਕਸੀਨ ਦੇਣੀ ਸ਼ੁਰੂ ਕੀਤੀ ਜਾਏਗੀ। ਹਾਲਾਂਕਿ ਰੂਸ ਨੇ ਜਿਸ ਤੇਜ਼ੀ ਨਾਲ ਕੋਰੋਨਾ ਵੈਕਸੀਨ ਨੂੰ ਹਾਸਲ ਕਰਨ ਦਾ ਦਾਅਵਾ ਕੀਤਾ ਹੈ, ਉਸ ਨੂੰ ਦੇਖਦੇ ਹੋਏ ਵਿਗਿਆਨਕ ਜਗਤ ਵਿਚ ਇਸ ਨੂੰ ਲੈ ਕੇ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ