Lebanon Breaking News: ਲੇਬਨਾਨ ਵਿੱਚ ਹੋਏ ਧਮਾਕੇ ਨੇ ਸਰਕਾਰ ਨੂੰ ਲਿਆ ਆਪਣੀ ਲਪੇਟ ਵਿੱਚ, ਪੂਰੀ ਕੈਬਿਨਟ ਨੇ ਦਿੱਤਾ ਅਸਤੀਫ਼ਾ

lebanese-government-resigns-after-beirut-blast
Lebanon Breaking News: ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਬੇਰੂਤ ਵਿਚ ਬੀਤੇ ਮੰਗਲਵਾਰ ਨੂੰ ਹੋਏ ਧਮਾਕੇ ਕਾਰਨ ਆਪਣੀ ਪੂਰੀ ਕੈਬਨਿਟ ਦੇ ਨਾਲ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਹਸਨ ਦਿਆਬ ਨੇ ਸੋਮਵਾਰ ਸ਼ਾਮ ਰਾਸ਼ਟਰੀ ਟੈਲੀਵੀਜ਼ਨ ‘ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿਚ ਖੁਦ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਸ ਤ੍ਰਾਸਦੀ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਅਸਲੀ ਬਦਲਾਅ ਦੀ ਲੋਕਾਂ ਦੀ ਇੱਛਾ ਦਾ ਅਸੀਂ ਲੋਕਾਂ ਪਾਲਣ ਕਰ ਰਹੇ ਹਾਂ।

ਇਹ ਵੀ ਪੜ੍ਹੋ: Corons Vaccine Update News: ਦੁਨੀਆਂ ਭਰ ਵਿੱਚੋਂ ਰੂਸ ਬਣੇਗਾ Corona Vaccine ਵਾਲਾ ਦੇਸ਼, 12 ਅਗਸਤ ਨੂੰ ਵੈਕਸੀਨ ਹੋਵੇਗੀ ਰਜਿਸਟਰਡ

ਸੰਸਦ ਨੂੰ ਹੁਣ ਨਵਾਂ ਪ੍ਰਧਾਨ ਮੰਤਰੀ ਚੁਣਨਾ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਿਊਜ਼ ਏਜੰਸੀਆਂ ਮੁਤਾਬਕ ਇਹ ਖਬਰ ਆ ਗਈ ਸੀ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਲੇਬਨਾਨ ਦੇ ਰਾਸ਼ਟਰਪਤੀ ਮਾਇਕਲ ਆਓਨ ਨੂੰ ਸੌਂਪ ਦਿੱਤਾ ਹੈ ਅਤੇ ਇਸ ਦਾ ਅਧਿਕਾਰਕ ਐਲਾਨ ਜਲਦ ਹੀ ਹੋਣ ਵਾਲਾ ਹੈ। ਉਨ੍ਹਾਂ ਦੇ ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਕਈ ਮੰਤਰੀਆਂ ਨੇ ਵੀ ਆਪਣਾ ਅਸਤੀਫਾ ਦਿੱਤਾ ਸੀ। ਹਾਲਾਂਕਿ, ਅਜਿਹੀ ਮੰਗ ਉੱਠ ਰਹੀ ਸੀ ਕਿ ਪੂਰੀ ਸਰਕਾਰ ਹੀ ਅਸਤੀਫਾ ਦੇਵੇ।

ਪਿਛਲੇ ਹਫਤੇ ਮੰਗਲਵਾਰ ਨੂੰ ਲੇਬਨਾਨ ਦੀ ਰਾਜਧਾਨੀ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 220 ਹੋ ਗਈ ਹੈ ਅਤੇ ਬੇਰੂਤ ਦੇ ਗਵਰਨਰ ਮਰਵਾਨ ਅਬੂਦ ਮੁਤਾਬਕ ਹੁਣ ਵੀ 110 ਲੋਕ ਲਾਪਤਾ ਹਨ। ਇਨ੍ਹਾਂ ਵਿਚੋਂ ਵਿਦੇਸ਼ੀ ਕਰਮਚਾਰੀ ਅਤੇ ਟਰੱਕ ਡਰਾਈਵਰ ਹਨ। ਇਸ ਧਮਾਕੇ ਵਿਚ ਕਰੀਬ 6,000 ਲੋਕ ਜ਼ਖਮੀ ਵੀ ਹੋਏ ਹਨ।ਇਸ ਧਮਾਕੇ ਤੋਂ ਬਾਅਦ ਲੇਬਨਾਨ ਵਿਚ ਆਰਥਿਕ ਸੰਕਟ ਵੀ ਵਧਦਾ ਜਾ ਰਿਹਾ ਹੈ। ਇਸ ਧਮਾਕੇ ਕਾਰਨ ਲੇਬਨਾਨ ਦੇ ਰਾਜਨੀਤਕ ਵਰਗ ਵਿਚ ਭ੍ਰਿਸ਼ਟਾਚਾਰ ਅਤੇ ਦੁਰਾਚਾਰ ਮੰਨਿਆ ਜਾ ਰਿਹਾ ਹੈ, ਸ਼ਹਿਰ ਦੇ ਮੁੱਖ ਹਿੱਸੇ ਵਿਚ ਵਿਸਫੋਟਕ ਰੱਖਣ ਦੀਆਂ ਥਾਵਾਂ ਨੂੰ ਲੈ ਕੇ ਸਵਾਲ ਪੁੱਛਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: WHO Alert News: ਕੋਰੋਨਾ ਦੀ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਅਲਰਟ

ਇਸ ਕਾਰਨ ਬੇਰੂਤ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਵੀ ਲਗਾਤਾਰ ਦੂਜੇ ਦਿਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚ ਹਿੰਸਕ ਝੜਪ ਦੇਖਣ ਨੂੰ ਮਿਲੀ ਹੈ। ਲੇਬਨਾਨ ਦੇ ਪ੍ਰਧਾਨ ਮੰਤਰੀ ਦੱਸ ਚੁੱਕੇ ਹਨ ਕਿ ਧਮਾਕੇ ਦਾ ਕਾਰਨ ਬੇਰੂਤ ਬੰਦਰਗਾਹ ‘ਤੇ ਪਿਛਲੇ 6 ਸਾਲਾਂ ਤੋਂ ਜਮ੍ਹਾ ਕੀਤਾ ਜਾ ਰਿਹਾ ਅਮੋਨੀਅਮ ਨਾਈਟ੍ਰੇਟ ਸੀ। ਬੇਰੂਤ ਬੰਦਰਗਾਹ ‘ਤੇ 2,750 ਟਨ ਅਮੋਨੀਅਮ ਨਾਈਟ੍ਰੇਟ ਮੌਜੂਦ ਸੀ, ਜਿਸ ਵਿਚ ਅੱਗ ਲੱਗਣ ਦੇ ਚੱਲਦੇ ਧਮਾਕਾ ਹੋਇਆ ਸੀ।

ਇਹ ਵੀ ਪੜ੍ਹੋ: Lebanon Blast Updates News: ਲੇਬਨਾਨ ਵਿੱਚ ਹੋਏ ਧਮਾਕੇ ਦੇ ਵਿੱਚ 16 ਕਰਮਚਾਰੀਆਂ ਨੂੰ ਕੀਤਾ ਗਿਰਫ਼ਤਾਰ

ਇਸ ਧਮਾਕੇ ਦੇ ਚੱਲਦੇ ਬੇਰੂਤ ਵਿਚ ਘਟੋਂ-ਘੱਟ 3 ਅਰਬ ਡਾਲਰ ਦੇ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ, ਪਰ ਇਸ ਧਮਾਕੇ ਨਾਲ ਪੂਰੇ ਲੇਬਨਾਨ ਦੀ ਅਰਥ ਵਿਵਸਥਾ ਨੂੰ 15 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸ਼ੰਕਾ ਜਤਾਈ ਗਈ ਹੈ। ਲੇਬਨਾਨ ਦੇ ਸੰਕਟ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੀ ਮਨੁੱਖੀ ਸਹਾਇਤਾ ਮੁਹੱਈਆ ਕਰਾ ਰਹੀਆਂ ਹਨ ਜਦਕਿ ਫ੍ਰਾਂਸਿਸੀ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੇ ਲੇਬਨਾਨ ਨੂੰ 29.7 ਕਰੋੜ ਡਾਲਰ ਦੀ ਮਦਦ ਦੇਣਾ ਦਾ ਫੈਸਲਾ ਵੀ ਲਿਆ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ