Germany Shooting News: Germany ਵਿਚ ਦੋ ਥਾਵਾਂ ‘ਤੇ ਫਾਇਰਿੰਗ ਵਿਚ 8 ਵਿਅਕਤੀ ਦੀ ਮੌਤ, ਕਈ ਜ਼ਖਮੀ ਤੇ ਹਮਲਾਵਰ ਫਰਾਰ

germnay-hanau-shooting-8-people-death

Germany Shooting News: ਜਰਮਨੀ ਦੇ ਸ਼ਹਿਰ ਹਾਨਾਊ ਵਿੱਚ ਬੁੱਧਵਾਰ ਨੂੰ ਭਾਰੀ ਗੋਲੀਬਾਰੀ ਹੋਈ। ਇਸ ਘਟਨਾ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਰਮਨ ਮੀਡੀਆ ਦੇ ਅਨੁਸਾਰ, ਅਣਪਛਾਤੇ ਹਮਲਾਵਰਾਂ ਨੇ ਸ਼ਹਿਰ ਦੇ ਸ਼ੀਸ਼ਾ ਬਾਰ ਵਿੱਚ ਫਾਇਰਿੰਗ ਕੀਤੀ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਵਾਪਰੀ।

ਇਹ ਵੀ ਪੜ੍ਹੋ: Canada PR News: Canada ਵਿੱਚ ਭਾਰੀ ਸੰਖਿਆ ਵਿੱਚ ਭਾਰਤੀਆਂ ਨੂੰ ਮਿਲੀ PR, ਹਰ 4 ਵਿਦੇਸ਼ੀਆਂ ਵਿੱਚੋਂ 1 ਭਾਰਤੀ

ਪੁਲਿਸ ਨੇ ਇਲਾਕੇ ਨੂੰ ਘੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਫਰਾਰ ਹੈ। ਹਾਨਾਊ ਨੇੜੇ ਕੇਸਲਟੈਡ ਖੇਤਰ ਵਿੱਚ ਵੀ ਫਾਇਰਿੰਗ ਦੀ ਜਾਣਕਾਰੀ ਹੈ। ਜਰਮਨ ਦੇ ਪ੍ਰਸਾਰਕ ਹੇਸੇਨਸ਼ਾਊ ਦੇ ਅਨੁਸਾਰ, ਪਹਿਲੇ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੂਸਰੇ ਵਿੱਚ ਪੰਜ ਦੀ ਮੌਤ ਹੋ ਗਈ। ਹਾਨਾਊ ਫ੍ਰੈਂਕਫਰਟ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਇੱਥੇ ਦੀ ਆਬਾਦੀ 100,000 ਤੋਂ ਵੱਧ ਹੈ।

ਇਸ ਤੋਂ ਪਹਿਲਾਂ, 24 ਜਨਵਰੀ ਨੂੰ, ਜਰਮਨੀ ਦੇ ਦੱਖਣ-ਪੱਛਮੀ ਸ਼ਹਿਰ ਰੋਟ ਐਮਸੀ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਮੀਡੀਆ ਦੇ ਅਨੁਸਾਰ, ਇੱਕ ਬੰਦੂਕਧਾਰੀ ਨੇ 6 ਪਰਿਵਾਰਕ ਮੈਂਬਰਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰਿਪੋਰਟ ਦੇ ਅਨੁਸਾਰ, ਹਮਲਵਾਰ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ