Canada PR News: Canada ਵਿੱਚ ਭਾਰੀ ਸੰਖਿਆ ਵਿੱਚ ਭਾਰਤੀਆਂ ਨੂੰ ਮਿਲੀ PR, ਹਰ 4 ਵਿਦੇਸ਼ੀਆਂ ਵਿੱਚੋਂ 1 ਭਾਰਤੀ

1-in-4-who-got-canada-pr-in-2019-an-indian

Canada PR News: ਜੇ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦਾ ਸੁਪਨਾਂ ਕਿਸੇ ਨਾ ਕਿਸੇ ਤਰ੍ਹਾਂ Canada ਜਿਹੇ ਮੁਲਕਾਂ ਵਿਚ ਜਾ ਕੇ ਵੱਸਣ ਦਾ ਰਹਿੰਦਾ ਹੈ। Canada ਸਰਕਾਰ ਦੇ ਦੁਆਰਾ ਜਾਰੀ ਕੀਤੇ ਅੰਕੜਿਆਂ ਦੇ ਵਿੱਚ ਪਿਛਲੇ ਸਾਲ ਕੈਨੇਡਾ ਦੇ ਸਥਾਈ ਨਿਵਾਸੀ (PR) ਦਾ ਦਰਜਾ ਪ੍ਰਾਪਤ ਕਰਨ ਵਾਲੇ 4 ਵਿਦੇਸ਼ੀਆਂ ਵਿਚੋਂ ਇਕ ਭਾਰਤੀ ਸੀ।

ਇਹ ਵੀ ਪੜ੍ਹੋ: BushFires in Australia: Australia ਦੇ New South Wales ਨੂੰ ਜੰਗਲੀ ਅੱਗ ਤੋਂ ਮਿਲੀ ਭਾਰੀ ਰਾਹਤ

Canadian ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2019 ਵਿਚ 3.41 ਲੱਖ ਵਿਦੇਸ਼ੀਆਂ ਨੇ ਕੈਨੇਡਾ ਦੇ ਵਿੱਚ ਕਦਮ ਰੱਖਿਆ ਸੀ। ਜਿਸ ਦੇ ਵਿੱਚੋਂ 85,585 (25.1%) ਭਾਰਤੀ ਸਨ। ਇਹ ਗਿਣਤੀ Canada ਦੇ ਇਮੀਗ੍ਰੇਸ਼ਨ ਵਲੋਂ ਮਿੱਥੇ ਟੀਚੇ ਤੋਂ ਕਿਤੇ ਜਿਆਦਾ ਵਧ ਸੀ। ਦਰਅਸਲ ਇਹ ਲਗਾਤਾਰ ਦੂਸਰਾ ਸਾਲ ਸੀ, ਜਦੋਂ 3 ਲੱਖ ਤੋਂ ਵਧੇਰੇ ਵਿਦੇਸ਼ੀ ਲੋਕਾਂ ਨੂੰ Canada ਨੇ ਪੱਕੇ ਤੌਰ ‘ਤੇ ਨਿਵਾਸ ਦਿੱਤਾ ਗਿਆ ਹੈ।

1-in-4-who-got-canada-pr-in-2019-an-indian

ਇੰਨਾਂ ਹੀ ਨਹੀਂ ਕੈਨੇਡੀਅਨ ਸਰਕਾਰ ਨੂੰ ਉਮੀਦ ਹੈ ਕਿ ਇਹ ਗਿਣਤੀ ਆਉਣ ਵਾਲੇ ਸਾਲ ਵਿਚ 3.5 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਸਕਦੀ ਹੈ। ਕੈਨੇਡੀਅਨ ਪੀ.ਆਰ. ਅਮਰੀਕੀ ਗ੍ਰੀਨ ਕਾਰਡ ਦੇ ਸਮਾਨ ਹੈ, ਜਿਸ ਦਾ ਧਾਰਕ ਆਪਣੇ ਪਰਿਵਾਰ ਨਾਲ Canada ਵਿਚ ਕਿਤੇ ਵੀ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਲਈ ਸੁਤੰਤਰ ਹੁੰਦਾ ਹੈ। 2019 ਦੌਰਾਨ Canada ਦੀ PR ਹਾਸਲ ਕਰਨ ਵਾਲੇ 3.41 ਲੱਖ ਲੋਕਾਂ ਵਿਚੋਂ 58 ਫੀਸਦੀ (1.96 ਲੱਖ) ਨੂੰ ਆਰਥਿਕ ਵਰਗ 27 ਫੀਸਦੀ ਨੂੰ ਪਰਿਵਾਰਕ ਸਪਾਂਸਰਸ਼ਿਪ ਤੇ ਬਾਕੀ 15 ਫੀਸਦੀ ਸ਼ਰਨਾਰਥੀਆਂ ਨੂੰ ਸਥਾਈ ਨਿਵਾਸ ਦਿੱਤਾ ਗਿਆ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ