Corona in Europe: ਯੂਰਪ ਵਿੱਚ Coronavirus ਦੇ 1 ਮਿਲੀਅਨ ਮਾਮਲੇ ਆਏ ਸਾਹਮਣੇ

more-than-1-million-cases-of-coronavirus-in-europe

Corona in Europe: ਰੋਗ ਕੰਟਰੋਲ ਯੂਰਪੀ ਕੇਂਦਰ (ਈ. ਸੀ. ਡੀ. ਸੀ.) ਨੇ ਆਖਿਆ ਹੈ ਕਿ ਯੂਰਪ ਵਿਚ Coronavirus ਇਨਫੈਕਸ਼ਨ ਦੇ 1 ਮਿਲੀਅਨ (10 ਲੱਖ ਤੋਂ ਜ਼ਿਆਦਾ) ਮਾਮਲੇ ਸਾਹਮਣੇ ਆ ਚੁੱਕੇਹਨ ਅਤੇ ਕਰੀਬ 1,00,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਈ. ਸੀ. ਡੀ. ਸੀ. ਦੀ ਵੈੱਬਸਾਈਟ ‘ਤੇ ਜਾਰੀ ਤਾਲਿਕਾ ਮੁਤਾਬਕ, ਸਪੇਨ ਵਿਚ ਸਭ ਤੋਂ ਜ਼ਿਆਦਾ 1,91,726 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 20,595 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 77,357 ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

more-than-1-million-cases-of-coronavirus-in-europe

ਇਸ ਤੋਂ ਬਾਅਦ ਇਟਲੀ, ਜਰਮਨੀ, ਬਿ੍ਰਟੇਨ ਅਤੇ ਫਰਾਂਸ ਦੇ ਨੰਬਰ ਹੈ। ਇਸ ਦੇ ਮੁਤਾਬਕ ਯੂਰਪ ਵਿਚ ਇਟਲੀ ਵਿਚ ਸਭ ਤੋਂ ਜ਼ਿਆਦਾ 23,277 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਸਪੇਨ, ਫਰਾਂਸ, ਬਿ੍ਰਟੇਨ ਅਤੇ ਬੈਲਜ਼ੀਅਮ ਲਿਸਟ ਵਿਚ ਹਨ। ਤਾਲਿਕਾ ਮੁਤਾਬਕ Coronavirus ਮਹਾਮਾਰੀ ਦੇ ਦੁਨੀਆ ਭਰ ਵਿਚ ਸਾਹਮਣੇ ਆਏ ਕੁਲ ਮਾਮਲਿਆਂ ਵਿਚ ਕਰੀਬ ਅੱਧੇ ਮਾਮਲੇ ਯੂਰਪ ਤੋਂ ਹੀ ਹਨ।

more-than-1-million-cases-of-coronavirus-in-europe

ਇਸ ਤਰ੍ਹਾਂ, ਅੱਧੀਆਂ ਤੋਂ ਜ਼ਿਆਦਾ ਮੌਤਾਂ ਯੂਰਪ ਵਿਚ ਹੋਈਆਂ ਹਨ। ਉਥੇ ਹੀ ਚੀਨ ਤੋਂ ਬਾਅਦ ਯੂਰਪ ਨੂੰ Corona ਦਾ ਕੇਂਦਰ ਮੰਨਿਆ ਗਿਆ ਸੀ ਪਰ ਹੁਣ ਇਸ ਦਾ ਖਾਸਾ ਪ੍ਰਭਾਵ ਅਮਰੀਕਾ ਵਰਗੇ ਖੁਸ਼ਹਾਲ ਦੇਸ਼ ‘ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਥੇ Corona ਦੇ ਕਰੀਬ 7,60,932 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 40,411 ਲੋਕਾਂ ਦੀ ਮੌਤ ਹੋ ਚੁੱਕੀ ਅਤੇ 69,927 ਰੀ-ਕਵਰ ਕੀਤਾ ਜਾ ਚੁੱਕਿਆ ਹੈ ਪਰ ਅਜੇ ਤੱਕ ਇਸ ਮਹਾਮਾਰੀ ਨੂੰ ਹਰਾਉਣ ਲਈ ਕਈ ਦੇਸ਼ਾਂ ਵੱਲੋਂ ਇਸ ਦੀ ਵੈਕਸੀਨ ਬਣਾਉਣ ‘ਤੇ ਕੰਮ ਕੀਤਾ ਜਾ ਰਿਹਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ