Corona Virus Britain Updates: ਬ੍ਰਿਟੇਨ ਵਿੱਚ Corona Virus ਨਾਲ 6 ਲੋਕਾਂ ਦੀ ਮੌਤ, ਸਿਹਤ ਮੰਤਰੀ ਵੀ ਸੰਕਰਮਿਤ

health-minister-nadine-dorries-tests-positive-for-corona-virus

Corona Virus Britain Updates: ਜਿੱਥੇ ਚੀਨ ਵਿਚ Corona Virus ਦਾ ਕਹਿਰ ਘੱਟ ਰਿਹਾ ਹੈ, ਅਤੇ ਇਸ ਦੇ ਉਲਟ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਕੋਰੋਨਾ ਦੀ ਮੌਤ ਦਰ ਨਿਰੰਤਰ ਵੱਧ ਰਹੀ ਹੈ। ਦੁਨੀਆ ਦੇ 100 ਤੋਂ ਵੱਧ ਦੇਸ਼ ਕੋਰੋਨਾ ਦੀ ਪਕੜ ਵਿੱਚ ਆ ਚੁੱਕੇ ਹਨ। ਵਿਸ਼ਵ ਭਰ ਵਿੱਚ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਬ੍ਰਿਟੇਨ ਦੀ ਸਿਹਤ ਮੰਤਰੀ Nadine Dorries ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona Virus ਖਿਲਾਫ ਵੱਡੀ ਸਫਲਤਾ, ਚੀਨ ਨੇ ਇਸਤੋਂ ਬਚਣ ਲਈ ਬਣਾਇਆ ਵੈਕਸੀਨ

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਉਸਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਸੰਸਦ ਮੈਂਬਰ Nadine Dorries ਨੇ ਕਿਹਾ. “ਮੇਰੀ Corona Virus ਜਾਂਚ ਪੋਜ਼ੀਟਿਵ ਸਾਹਮਣੇ ਆਈ ਹੈ। ਮੈਂ ਆਪਣੇ ਆਪ ਨੂੰ ਆਪਣੇ ਘਰ ਤੋਂ ਅਲੱਗ ਰੱਖਿਆ ਹੋਇਆ ਹੈ।” ਟਾਈਮਜ਼ ਦੀ ਰਿਪੋਰਟ ਅਨੁਸਾਰ ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਸੈਂਕੜੇ ਲੋਕਾਂ ਨਾਲ ਸੰਪਰਕ ਵਿਚ ਸੀ। ਹੁਣ ਉੱਥੋਂ ਦੇ ਸਿਹਤ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਕਿਸ ਤਰ੍ਹਾਂ Nadine Dorries ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਈ।

ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿਚ Corona ਦੀ ਲਾਗ ਫੈਲ ਗਈ ਹੈ ਅਤੇ 1,10,000 ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਜਦਕਿ ਹੁਣ ਤੱਕ 4,011 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਇਸ ਲਾਗ ਬਾਰੇ ਸਮੇਂ ਸਿਰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ Britain ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 373 ਲੋਕ Corona Virus ਨਾਲ ਸੰਕਰਮਿਤ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ