Corona Virus ਖਿਲਾਫ ਵੱਡੀ ਸਫਲਤਾ, ਚੀਨ ਨੇ ਇਸਤੋਂ ਬਚਣ ਲਈ ਬਣਾਇਆ ਵੈਕਸੀਨ

China Claimed To Invent The Vaccine Of Corona Virus

SARS ਅਤੇ ਇਬੋਲਾ ਨੂੰ ਹਰਾਨ ਵਾਲੀ ਟੀਮ ਨੇ ਕੀਤੀ ਕੋਰੋਨਾ ਤੋਂ ਬਚਣ ਵਾਲੀ ਵੈਕਸੀਨ ਦੀ ਖੋਜ
ਇਕ ਮਹੀਨਾ ਦੀ ਕੜੀ ਮੇਹਨਤ ਤੋਂ ਬਾਅਦ ਪੀਐਲਏ ਦੀ ਮੈਡੀਕਲ ਟੀਮ ਹੋਈ ਕਾਮਯਾਬ
ਨੈਸ਼ਨਲ ਟੈਲੀਵੀਜ਼ਨ ‘ਤੇ ਚੀਨੀ ਮਾਹਰ ਸ਼ੈਨ ਵੀ ਨੇ ਕੀਤਾ ਖੁਲਾਸਾ

ਕੋਰੋਨਾਵਾਇਰਸ ਦੀ ਵੈਕਸੀਨ ਨਿਰਮਾਣ ਦੀ ਦਿਸ਼ਾ ਵਿਚ ਵੱਡੀ ਜਿੱਤ ਮਿਲੀ ਹੈ। ਚੀਨ ਇਸ ਦਿਸ਼ਾ ਵਿੱਚ ਹੌਲੀ ਹੌਲੀ ਕੰਮ ਕਰਨਾ ਜਾਰੀ ਰੱਖ ਰਿਹਾ ਹੈ ਅਤੇ ਹੁਣ ਉਸ ਨੇ ਦਾਵਾ ਕੀਤਾ ਹੈ ਕਿ ਉਸਨੇ Corona Virus (Covid -19) ਤੋਂ ਬਚਾਅ ਲਈ ਇੱਕ ਵੈਕਸੀਨ ਦੀ ਖੋਜ ਕੀਤੀ ਹੈ। ਕੋਰੋਨਾ ਦੇ ਹਮਲੇ ਤੋਂ ਬਾਅਦ ਪੂਰੀ ਦੁਨੀਆਂ ਵਿਚ ਇਸਨੂੰ ਇਕ ਵੱਡੀ ਖ਼ਬਰ ਵਾਂਗ ਦੇਖਿਆ ਜਾ ਰਿਹਾ ਹੈ।

ਇਸ ਵੈਕਸੀਨ ਨੂੰ ਚੀਨੀ ਸੇਨਾ ਦੇ ਉਸ ਹੀ ਮੇਜਰ ਜਨਰਲ ਦੀ ਟੀਮ ਨੇ ਖੋਜਿਆ ਹੈ ਜਿਸਨੇ ਕੁਝ ਸਾਲ ਪਹਿਲਾਂ SARS (ਸਾਰਸ) ਅਤੇ ਇਬੋਲਾ ਵਰਗੇ ਖਤਰਨਾਕ ਵਾਇਰਸ ਤੋਂ ਬਚਣ ਦੇ ਲਈ ਵੈਕਸੀਨ ਬਣਾਈ ਸੀ ਅਤੇ ਦੁਨੀਆ ਨੂੰ ਉਸਦੇ ਖਤਰੇ ਤੋਂ ਬਚਾਇਆ ਸੀ। ਚੀਨੀ ਆਰਮੀ ਦੀ ਮੈਡੀਕਲ ਟੀਮ ਪਿਛਲੇ ਇੱਕ ਮਹੀਨੇ ਤੋਂ ਵੁਹਾਨ ਵਿੱਚ ਪੀਪੁਲਸ ਲਿਬਰੇਸ਼ਨ ਆਰਮੀ ਦੇ ਮੈਡੀਕਲ ਮਾਹਰ ਸ਼ੇਨ ਵੇਈ ਦੀ ਅਗਵਾਈ ਵਿੱਚ ਇਸ ਵੈੱਕਸੀਨ ਨੂੰ ਤਿਆਰ ਕਰਨ ਵਿੱਚ ਲੱਗੀ ਹੋਈ ਸੀ। ਚਾਇਨਾ ਸੇਂਟ੍ਰਲ ਟੈਲੀਵਿਜ਼ਨ ਦੇ ਮੁਤਾਬਿਕ ਸ਼ੇਨ ਦੀ ਟੀਮ ਨੇ ਕੋਰੋਨਾ ਵਾਇਰਸ ਦੀ ਇਸ ਵੈੱਕਸੀਨ ਨੂੰ ਤਿਆਰ ਕਰਨ ਵਿਚ ਸਫਲਤਾ ਪਾ ਲਈ ਹੈ।

ਇਹ ਵੀ ਪੜ੍ਹੋ : ਕੀ ਗਰਮੀਆਂ ਵਿੱਚ ਖਤਮ ਹੋ ਜਾਵੇਗਾ Corona Virus, AC ਨਾਲ ਵੱਧ ਜਾਵੇਗਾ ਇਸਦਾ ਖਤਰਾ ?

53 ਸਾਲਾਂ ਦੀ ਸ਼ੇਨ ਨੇ ਸੀਸੀਟੀਵੀ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਰਾਤ-ਦਿਨ ਇੱਕ ਕਰਕੇ ਇਸ ਵੈਕਸੀਨ ਦਾ ਕਲੀਨਿਕਲ ਐਪਲੀਕੈਸ਼ਨ ਤਿਆਰ ਕਰ ਲਿਆ ਹੈ। 2002 ਵਿੱਚ SARS ਫੈਲਣ ਦੇ ਸਮੇਂ ਅਤੇ 2014 ਵਿੱਚ ਇਬੋਲਾ ਵਾਇਰਸ ਦੇ ਖ਼ਤਰੇ ਤੋਂ ਬਚਾਅ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸ਼ੇਨ ਅਤੇ ਉਨ੍ਹਾਂ ਦੀ ਟੀਮ ਨਾਲ ਮਿਲਕੇ ਮਿਲਟਟਰੀ ਮੈਡੀਕਲ ਸਾਇੰਸ ਅਕੈਡਮੀ ਨੇ ਇਸ ਖਤਰਨਾਕ ਵਾਇਰਸ ਤੋਂ ਬਚਾਅ ਲਈ ਵਾਇਰਸ ਦੀ ਜਾਂਚ ਲਈ ਇੱਕ ਕਿੱਟ, ਦਵਾਈਆਂ ਅਤੇ ਵੈਕਸੀਨ ਬਣਾਉਣ ਵਿਚ ਸਫਲਤਾ ਪਾਈ ਹੈ।

ਇਹ ਚੀਨ ਦੀ ਇਕ ਬਹੁਤ ਵਧੀਆ ਸਥਾਪਿਤ ਅਕਾਦਮੀ ਹੈ ਜਿਸ ਵਿੱਚ 26 ਮਾਹਰ, 50 ਤੋਂ ਜ਼ਿਆਦਾ ਵਿਗਿਆਨਕ ਅਤੇ 500 ਤੋਂ ਜ਼ਿਆਦਾ ਵਿੱਦਿਅਕ ਲੋਕ ਕੰਮ ਕਰਦੇ ਹਨ। ਚੀਨ ਦਾ ਦਾਵਾ ਹੈ ਕਿ ਜਲਦੀ ਹੀ ਇਹ ਵੈਕਸੀਨ ਲੋਕਾਂ ਨੂੰ ਉਪਲਬਧ ਕਰਵਾਈ ਜਾਏਗੀ ਅਤੇ ਕੋਰੋਣਾ ਦੇ ਖੌਫ ਨੂੰ ਖਤਮ ਕੀਤਾ ਜਾਏਗਾ। Corona Virus ਦੀ ਵੈਕਸੀਨ ਦੇ ਖੋਜ ਦੀ ਖ਼ਬਰਾਂ ਫੈਲਦੇ ਹੀ ਚੀਨ ਦੇ ਸੋਸ਼ਲ ਮੀਡੀਆ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਲੋਕਾਂ ਨੇ ਇਸਦੀ ਕਾਮਯਾਬੀ ਨੂੰ ਲੈਕੇ ਕਾਫੀ ਪੋਸਟਾਂ ਕੀਤੀਆਂ।

ਸ਼ੈਨ ਨੇ ਇਕ ਇੰਟਰਵਿਯੂ ਵਿਚ ਕਿਹਾ ਕਿ ਦੁਨੀਆ ਭਰ ਦੇ ਵਿਗਿਆਨਕ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਜਨਵਰੀ ਵਿਚ ਦਾਵਾ ਕੀਤਾ ਸੀ ਕਿ ਕੁੱਝ ਮਹੀਨਿਆਂ ਵਿੱਚ ਵੈਕਸੀਨ ਆ ਜਾਵੇਗੀ। ਪਰ ਇੱਕ ਮਹੀਨਿਆਂ ਦੀ ਕੜੀ ਮੇਹਨਤ ਤੋਂ ਬਾਦ ਹੀ ਸਾਨੂੰ ਇਹ ਕਾਮਯਾਬੀ ਮਿਲ ਗਈ ਤੇ ਇਹ ਸਾਡੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ। ਸਾਨੂੰ ਭਰੋਸਾ ਹੈ ਕਿ ਅਸੀਂ ਕੋਰੋਨਾ ਤੋਂ ਜਲਦ ਹੀ ਇਹ ਲੜਾਈ ਜਿੱਤ ਲਵਾਂਗੇ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ