47 ਲੱਖ ਦੀ ਕਾਰ ਦੇ ਨਾਲ ਡਰਾਈਵਿੰਗ ਸੀਟ ਤੇ ਬਿਠਾਕੇ ਦਫ਼ਨਾਇਆ ਗਿਆ ਇਹ ਨੇਤਾ, ਵੇਖੋ ਤਸਵੀਰਾਂ

Funeral of Leader in a Luxury Car sitting on Driving Seat

ਹਰ ਧਰਮ ਵਿੱਚ ਲੋਕਾਂ ਦੇ ਸੰਸਕਾਰ ਦੇ ਵੱਖੋ ਵੱਖਰੇ ਨਿਯਮ ਹਨ। ਪਰ ਮਰਨ ਵਾਲੇ ਦੀ ਆਖਰੀ ਇੱਛਾ ਪਰਿਵਾਰ ਲਈ ਬਹੁਤ ਜਰੂਰੀ ਹੁੰਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਦੱਖਣੀ ਅਫਰੀਕਾ ਤੋਂ ਇਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੇਤਾ ਨੂੰ ਤਾਬੂਤ ਦੀ ਥਾਂ ਆਪਣੀ ਮਨਪਸੰਦ ਕਾਰ ਵਿਚ ਦਫ਼ਨਾਇਆ ਗਿਆ ਸੀ।

Funeral of Leader in a Luxury Car sitting on Driving Seat

ਇਹ ਮਾਮਲਾ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦਾ ਹੈ। ਜਿਥੇ ਯੂਨਾਈਟਿਡ ਡੈਮੋਕਰੇਟਿਕ ਮੂਵਮੈਂਟ ਦੇ ਨੇਤਾ ਸ਼ਕੇਡੇ ਪਿਟਸੋ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਆਖਰੀ ਇੱਛਾ ਦੇ ਅਨੁਸਾਰ ਉਸਨੂੰ ਇੱਕ ਤਾਬੂਤ ਦੀ ਬਜਾਏ ਆਪਣੀ ਮਨਪਸੰਦ ਕਾਰ ਈ -500 ਮਰਸਡੀਜ਼ ਵਿੱਚ ਦਫ਼ਨਾ ਦਿੱਤਾ ਗਿਆ। ਦਫ਼ਨਾਉਣ ਸਮੇਂ ਲੀਡਰ ਸ਼ਕੇਡੇ ਨੂੰ ਡਰਾਈਵਿੰਗ ਸੀਟ ਤੇ ਬਿਠਾਇਆ ਗਿਆ ਸੀ। ਇਸ ਦੌਰਾਨ ਉਸ ਦੇ ਹੱਥ ਸਟੇਅਰਿੰਗ ਤੇ ਰੱਖੇ ਗਏ। ਨੇਤਾ ਸ਼ਕੇਡੇ ਦੀ ਧੀ ਕਹਿੰਦੀ ਹੈ ਕਿ ਇਹ ਪਿਤਾ ਦੀ ਪਸੰਦੀਦਾ ਕਾਰ ਸੀ। ਉਹਨਾ ਨੂੰ ਇਹ ਬਹੁਤ ਪਸੰਦ ਸੀ। ਪਿਤਾ ਜੀ ਨੇ ਇਹ ਕਾਰ 62,240 ਡਾਲਰ ਤਕਰੀਬਨ 47 ਲੱਖ ਰੁਪਏ ਵਿਚ ਖਰੀਦੀ ਸੀ।

ਇਹ ਵੀ ਪੜ੍ਹੋ : Lockdown ਵਿੱਚ ਘਰੋਂ ਬਾਹਰ ਜਾ ਰਹੇ ਪਿਤਾ ਖਿਲਾਫ ਬੇਟੇ ਨੇ ਕਰਵਾ ਦਿੱਤੀ FIR

Funeral of Leader in a Luxury Car sitting on Driving Seat

ਉਨ੍ਹਾਂ ਦੀ ਧੀ ਨੇ ਕਿਹਾ ਕਿ ਉਸ ਦੇ ਪਿਤਾ ਕਿਸੇ ਸਮੇਂ ਇੱਕ ਅਮੀਰ ਕਾਰੋਬਾਰੀ ਸਨ। ਉਸ ਸਮੇਂ ਉਸ ਕੋਲ ਬਹੁਤ ਸਾਰੀਆਂ ਮਰਸਡੀਜ਼ ਕਾਰਾਂ ਸਨ। ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਕਾਰੋਬਾਰ ਵਿਚ ਭਾਰੀ ਨੁਕਸਾਨ ਹੋਇਆ ਅਤੇ ਸਾਰੀਆਂ ਕਾਰਾਂ ਵਿਕ ਗਈਆਂ। ਜਿਸਦੇ ਬਾਅਦ ਉਨ੍ਹਾਂ ਨੇ ਸੈਕਿੰਡ ਹੈਂਡ ਮਰਸਡੀਜ਼ ਬੈਂਜ ਖਰੀਦੀ ਸੀ।

Funeral of Leader in a Luxury Car sitting on Driving Seat

ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੱਖਣੀ ਅਫਰੀਕਾ ਵਿਚ ਇਕ ਲਾਕਡਾਊਨ ਲੱਗਾ ਹੈ ਪਰ ਫਿJohannesburgਰ ਵੀ ਬਹੁਤ ਸਾਰੇ ਲੋਕ ਇਸ ਅਨੌਖੇ ਸੰਸਕਾਰ ਨੂੰ ਵੇਖਣ ਲਈ ਇਕੱਠੇ ਹੋਏ। ਇਸ ਅੰਤਮ ਸੰਸਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ