Lockdown in Punjab: Lockdown ਦੌਰਾਨ ਪੰਜਾਬ ਪੁਲਿਸ ਨੇ ਲੋਕਾਂ ਨੂੰ ਘਰਾਂ ਵਿੱਚ ਰੱਖਣ ਲਈ ਚੁੱਕੇ ਠੋਸ ਕਦਮ

during-lockdown-punjab-police-took-concrete-steps

Lockdown in Punjab: ਪੰਜਾਬ ’ਚ Coronavirus ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਕਰਫਿਊ ਕਾਰਨ ਪੂਰੇ ਦੇਸ਼ ਨੂੰ Lockdown ਕੀਤਾ ਗਿਆ ਹੈ ਫਿਰ ਵੀ ਆਮ ਲੋਕ ਘੁੰਮਣ ’ਚ ਘੱਟ ਨਹੀਂ ਰਹੇ। ਇਸ ਲਈ ਹੁਸ਼ਿਆਰਪੁਰ ’ਚ ਪੁਲਸ ਵਲੋਂ ਇਕ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਨੱਥ ਪਾਉਣ ਲਈ ਡਰੋਨ ਦਾ ਸਹਾਰਾ ਲੈ ਕੇ ਲੋਕਾਂ ’ਤੇ ਪਰਚੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: Lockdown in Punjab: ਪੰਜਾਬ ਵਿੱਚ Corona ਦਾ ਅਸਰ, 14 ਦਿਨਾਂ ਬਾਅਦ ਵੀ ਜਾਰੀ ਰਹੇਗਾ

ਜਾਣਕਾਰੀ ਮੁਤਾਬਕ ਮਾਡਲ ਟਾਊਨ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਸਾਡੀ ਪੁਲਸ ਪਾਰਟੀ ਹੂਟਰ ਮਾਰਦੀ ਜਾਂ ਬਾਈਕ ’ਤੇ ਇਨ੍ਹਾਂ ਲੋਕਾਂ ਨੂੰ ਅੰਦਰ ਰਹਿਣ ਲਈ ਕਹਿੰਦੀ ਹੈ ਤਾਂ ਉਸ ਸਮੇਂ ਇਹ ਲੋਕ ਅੰਦਰ ਚਲੇ ਜਾਂਦੇ ਹਨ ਪਰ ਉਸ ਤੋਂ ਪਿੱਛੋਂ ਕੁਝ ਸਮੇਂ ਬਾਅਦ ਇਹ ਲੋਕ ਸੜਕਾਂ ’ਤੇ ਆ ਜਾਂਦੇ ਹਨ। ਹੁਸ਼ਿਆਰਪੁਰ ਪੁਲਸ ਨੇ ਇਹ ਡਰੋਨ ਸਿਸਮਟ ਕਰਕੇ ਲੋਕਾਂ ’ਤੇ ਪਰਚੇ ਦੇਣੇ ਸ਼ੁਰੂ ਕਰ ਦਿੱਤਾ ਹਨ। ਇਸ ਸਬੰਧੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪਰ ਪੁਲਸ ਦਾ ਮਕਸਦ ਪਰਚੇ ਦੇਣਾ ਨਹੀਂ ਇਨ੍ਹਾਂ ਲੋਕਾਂ ਨੂੰ ਜਾਗਰੂਕ ਕਰਕੇ ਡਰ ਪੈਦਾ ਕਰਨਾ ਹੈ ਤਾਂ ਜੋ ਇਹ ਲੋਕ ਇਸ ਬੀਮਾਰੀ ਤੋਂ ਬਚ ਸਕਣ ਤੇ ਆਪਣੇ ਘਰਾਂ ’ਚ ਰਹਿਣ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ