Corona in Australia: ਆਸਟ੍ਰੇਲੀਆ ਵਿੱਚ ਵੀ ਡਿਲਿਵਰੀ ਬੁਆਏ ਨਿੱਕਲਿਆ Corona Positive

corona-positive-also-turned-out-to-be-a-delivery-boy-in-australia

ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਇਕ ਡਿਲੀਵਰੀ ਡਰਾਈਵਰ ਦੇ Coronavirus ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸੋਮਵਾਰ ਨੂੰ 12 ਮੈਕਡੋਨਾਲਡ ਆਊਟਲੇਟ ਬੰਦ ਕਰ ਦਿੱਤੇ ਗਏ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਕਿ ਮੈਕਡੋਨਾਲਡ ਦੇ ਮੁਤਾਬਕ ਡਰਾਈਵਰ ਨੇ ਪਾਜ਼ੇਟਿਵ ਹੋਣ ਦੇ ਬਾਅਦ ਰੈਸਟੋਰੈਂਟ ਦੇ ਥੋੜ੍ਹੇ ਜਿਹੇ ਕਰਮਚਾਰੀਆਂ ਦੇ ਨਾਲ ਗੱਲ ਕੀਤੀ ਸੀ ਅਤੇ ਸੋਮਵਾਰ ਸਵੇਰ ਤੱਕ ਕਿਸੇ ਹੋਰ ਕਰਮਚਾਰੀ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ।

ਇਹ ਵੀ ਪੜ੍ਹੋ: Corona in America: ਅਮਰੀਕਾ ਦੀ ਕੰਪਨੀ ਨੇ ਕੀਤਾ ਦਾਅਵਾ, ਲੱਭ ਗਿਆ ਹੈ Corona ਦਾ ਇਲਾਜ

ਰਾਜ ਦੀ ਰਾਜਧਾਨੀ ਮੈਲਬੌਰਨ ਦੇ ਬਾਹਰੀ ਉਪਨਗਰਾਂ ਵਿਚ 12 ਆਊਟਲੇਟ ਨੂੰ ਅਸਥਾਈ ਰੂਪ ਨਾਲ ਸਫਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਇਨਫੈਕਸ਼ਨ ਦੇ ਖਤਰੇ ਵਾਲੇ ਕਰਮਚਾਰੀਆਂ ਨੂੰ 14 ਦਿਨਾਂ ਦੇ ਲਈ ਘਰਾਂ ਵਿਚ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ ਅਤੇ ਆਪਣਾ ਟੈਸਟ ਕਰਵਾਉਣ ਲਈ ਕਿਹਾ ਗਿਆ।ਮੈਕਡੋਨਾਲਡ ਆਸਟ੍ਰੇਲੀਆ ਦੇ ਇਕ ਬੁਲਾਰੇ ਨੇ ਕਿਹਾ,”ਟਰੱਕ ਡਰਾਈਵਰ ਦੇ ਪਾਜ਼ੇਟਿਵ ਆਉਣ ਦੇ ਬਾਅਦ ਅਸੀਂ ਸਾਵਧਾਨੀ ਦੇ ਤਹਿਤ ਵਿਕਟੋਰੀਆ ਵਿਚ 12 ਰੈਸਟੋਰੈਂਟਾਂ ਨੂੰ ਬੰਦ ਕਰਨ ਅਤੇ ਸਾਫ ਕਰਨ ਦਾ ਫੈਸਲਾ ਲਿਆ ਹੈ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ