Corona in USA: ਅਮਰੀਕਾ ਦੇ ਲੋਕਾਂ ਦੇ ਲਈ ਰਾਹਤ ਦੀ ਖ਼ਬਰ, ਢਾਈ ਲੱਖ ਲੋਕਾਂ ਨੇ ਦਿੱਤੀ Corona ਨੂੰ ਮਾਤ

coronavirus-people-recovered-in-usa

Corona in USA: ਬੀਤੇ 24 ਘੰਟਿਆਂ ਵਿਚ ਅਮਰੀਕਾ ਵਿਚ Corona ਕਾਰਨ 820 ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਕੁੱਝ ਸਮੇਂ ਵਿਚ ਇਕ ਦਿਨ ਵਿਚ ਹੋਈਆਂ ਮੌਤਾਂ ਦੇ ਸਭ ਤੋਂ ਘੱਟ ਅੰਕੜਿਆਂ ਵਿਚੋਂ ਇਹ ਇਕ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਅਮਰੀਕਾ ਵਿਚ ਵੀ Coronavirus ਦਾ ਖਤਰਾ ਘਟਣ ਲੱਗ ਜਾਵੇਗਾ। ਅਮਰੀਕਾ ਨੇ ਹੁਣ ਤੱਕ 1 ਕਰੋੜ ਲੋਕਾਂ ਦਾ Corona ਟੈਸਟ ਕਰ ਲਿਆ ਹੈ, ਜਿਨ੍ਹਾਂ ਵਿਚੋਂ ਲਗਭਗ 14 ਲੱਖ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਅਮਰੀਕਾ ਵਿਚ ਪੀੜਤਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿਉਂਕਿ ਕਿਸੇ ਵੀ ਦੇਸ਼ ਨਾਲੋਂ ਵੱਧ ਅਮਰੀਕਾ ਵਿਚ ਹੀ Corona ਟੈਸਟ ਕੀਤੇ ਗਏ ਹਨ। ਇੱਥੇ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕ Corona ਨੂੰ ਮਾਤ ਦੇ ਚੁੱਕੇ ਹਨ। ਅਮਰੀਕਾ ਵਿਚ ਮੌਤਾਂ ਦੀ ਗਿਣਤੀ ਲਗਭਗ 90 ਹਜ਼ਾਰ ਦੇ ਕਰੀਬ ਪੁੱਜ ਗਈ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਮੌਤਾਂ ਦਾ ਅੰਕੜਾ 89,550 ਹੈ ਤੇ ਪੀੜਤਾਂ ਦੀ ਗਿਣਤੀ 14,86,515 ਹੋ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ