Corona in France: ਫਰਾਂਸ ਵਿੱਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 1400 ਤੋਂ ਜਿਆਦਾ ਮੌਤਾਂ

corona-outbreaking-in-france-daily-death-toll

Corona in France: ਫਰਾਂਸ ਵਿਚ ਵੀ COVID-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇੱਥੇ ਇਕ ਦਿਨ ਵਿਚ 1400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿਚ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਥੇ Coronavirus ਨਾਲ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 1438 ਤੱਕ ਪਹੁੰਚ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 17,167 ਤੱਕ ਪਹੁੰਚ ਗਿਆ ਹੈ। ਹਸਪਤਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 514 ਮਤਲਬ 5 ਫੀਸਦੀ ਵੱਧ ਕੇ 10,643 ਹੋ ਗਈ।

corona-outbreaking-in-france-daily-death-toll

ਮੰਗਲਵਾਰ ਨੂੰ 221 ਦੀ ਤੁਲਨਾ ਵਿਚ ਨਰਸਿੰਗ ਹੋਮ ਵਿਚ ਮੌਤਾਂ 924 ਜਾਂ 17 ਫੀਸਦੀ ਵੱਧ ਕੇ 6,524 ਹੋ ਗਈ ਹੈ। ਸਿਹਤ ਮੰਤਰਾਲੇ ਦੇ ਨਿਦੇਸ਼ਕ ਜੇਰੋਮ ਸਲੋਮੋਨ ਨੇ ਕਿਹਾ ਕਿ ਇਹ ਵਾਧਾ 24 ਘੰਟੇ ਤੋਂ ਵੱਧ ਦੀ ਮੌਤ ਦਰ ਨਹੀਂ ਹੈ। ਉਹਨਾਂ ਨੇ ਕਿਹਾ ਕਿ COVID-19 ਮਹਾਮਾਰੀ ਹਾਲੇ ਵੀ ਕਾਫੀ ਸਰਗਰਮ ਹੈ ਅਤੇ ਫ੍ਰਾਂਸੀਸੀ ਲੋਕਾਂ ਤੋਂ ਸਖਤੀ ਨਾਲ ਸਾਰੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ।ਫਰਾਂਸ ਦੇ ਇਲਾਵਾ ਅਮਰੀਕਾ, ਜਰਮਨੀ, ਸਪੇਨ, ਇਟਲੀ ਆਦਿ ਦੇਸ਼ਾਂ ਵਿਚ ਕੋਵਿਡ-19 ਨੇ ਭਿਆਨਕ ਤਬਾਹੀ ਮਚਾਈ ਹੋਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ