Corona in Gurdaspur: ਗੁਰਦਾਸਪੁਰ ਵਿੱਚ Corona ਦਾ ਕਹਿਰ, ਪਹਿਲੇ Corona ਮਰੀਜ਼ ਦੀ ਹੋਈ ਮੌਤ

corona-positive-patient-died-in-gurdaspur

Corona in Gurdaspur: Coronavirus ਵਰਗੀ ਭਿਆਨਕ ਬੀਮਾਰੀ ਨੇ ਪੂਰੇ ਪੰਜਾਬ ਨੂੰ ਬੁਰੀ ਤਰ੍ਹਾਂ ਆਪਣੇ ਲਪੇਟੇ ‘ਚ ਲਿਆ ਹੋਇਆ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਦੇ ਰਹਿਣ ਵਾਲੇ ਪਹਿਲੇ Corona ਪੀੜਤ ਵਿਅਕਤੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ ਹੈ। ਪਿੰਡ ਭੈਣੀ ਪਾਸਵਾਲ ਦੇ ਰਹਿਣ ਵਾਲਾ 60 ਸਾਲਾ ਪੀੜਤ ਵਿਅਕਤੀ ਜ਼ਿਲੇ ‘ਚ ਪਹਿਲਾ Corona ਪਾਜ਼ੇਟਿਵ ਪਾਇਆ ਗਿਆ ਸੀ।

ਇਹ ਵੀ ਪੜ੍ਹੋ: Corona in Pathankot: ਪੰਜਾਬ Corona ਨੇ ਮਚਾਈ ਤਬਾਹੀ, ਪਠਾਨਕੋਟ ਵਿੱਚ 2 ਹੋਰ ਨਵੇਂ ਕੇਸ ਆਏ ਸਾਹਮਣੇ

ਜਿਸ ਦੀ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਹਾਲਤ ‘ਚ ਸੁਧਾਰ ਨਾ ਹੋਣ ਕਾਰਨ ਬੀਤੇ ਦਿਨ ਤੋਂ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ‘ਚ Coronavirus ਕਾਰਨ ਹੋਈਆਂ ਮੌਤਾਂ ਦਾ ਅੰਕੜਾ 14 ‘ਤੇ ਪਹੁੰਚ ਚੁੱਕਾ ਹੈ ਅਤੇ ਸੂਬੇ ‘ਚ Corona ਪੀੜਤਾਂ ਦੀ ਗਿਣਤੀ ਵਧ ਕੇ 191 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ