Corona in America: ਅਮਰੀਕਾ ਵਿੱਚ Corona ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 2200 ਲੋਕਾਂ ਦੀ ਮੌਤ

corona-outbreaking-in-america
Corona in America: ਅਮਰੀਕਾ ਵਿਚ ਭਿਆਨਕ ਰੂਪ ਧਾਰਣ ਕਰ ਚੁੱਕੇ Coronavirus ਨੇ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜੋਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 6,08,377 ਹੋ ਗਈ ਹੈ ਅਤੇ ਹੁਣ ਤਕ 25 ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 2,228 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 25,981 ਹੋ ਚੁੱਕੀ ਹੈ। ਇਸ ਦੇ ਸੂਬੇ ਨਿਊਯਾਰਕ ਵਿਚ ਹੀ 2 ਲੱਖ ਤੋਂ ਵੱਧ ਲੋਕ ਪੀੜਤ ਹਨ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 6000 ਦੇ ਕਰੀਬ

ਇੱਥੇ ਹੁਣ ਤਕ 10,834 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਨਿਊਜਰਸੀ ਵਿਚ 68,824 ਲੋਕ Corona ਨਾਲ ਪੀੜਤ ਹਨ ਅਤੇ 2,805 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੈਸਾਚੁਸੇਟਸ, ਮਿਸ਼ੀਗਨ, ਪੈਂਸਿਲਵੇਨਿਆ, ਕੈਲੀਫੋਰਨੀਆ, ਇਲਿਨੋਇਸ ਅਤੇ ਲੂਈਸਿਆਨਾ ਵਿਚ ਵੀ Corona ਪੀੜਤਾਂ ਦੀ ਗਿਣਤੀ 20,000 ਤੋਂ ਵਧੇਰੇ ਹੈ। ਪਿਛਲੇ ਦੋ ਦਿਨ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਤੇ ਆਸ ਕੀਤੀ ਜਾ ਰਹੀ ਸੀ ਕਿ ਇੱਥੇ ਸਥਿਤੀ ਕਾਬੂ ਵਿਚ ਆਉਣ ਹੀ ਵਾਲੀ ਹੈ ਪਰ ਇਕ ਵਾਰ ਫਿਰ ਮੌਤ ਦਾ ਇੰਨਾ ਵੱਡਾ ਅੰਕੜਾ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ